PunjabEntertainment

ਮਸ਼ਹੂਰ ਸਿੰਗਰ Ammy Virk ਦੀ ਗੱਡੀ ‘ਤੇ ਚੱਲੀਆਂ ਤਾੜਤਾੜ ਗੋਲੀਆਂ, ਖ਼ਬਰ ਨੂੰ ਪਿਤਾ ਨੇ ਕਿਹਾ ਗਲਤ- ਬਿਨਾਂ ਪੁਸ਼ਟੀ ਦੇ ਚਲਾਈਆਂ ਗਈਆਂ ਰਿਪੋਰਟਾਂ

ਕੈਨੇਡਾ ਵਿੱਚ ਇੱਕ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਕਾਰ ‘ਤੇ 7 ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਸ਼ਨੀਵਾਰ ਦੇ ਸ਼ੋਅ ਤੋਂ ਬਾਅਦ ਵਾਪਰੀ। ਉਸ ਵੇਲੇ ਇੱਕ ਕਾਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਸੀ, ਪਰ ਪ੍ਰਬੰਧਕਾਂ ਨੇ ਜਦੋਂ ਕਲੀਅਰ ਕੀਤਾ ਤਾਂ ਕਿ ਪੰਜਾਬੀ ਗਾਇਕ ਐਮਵੀ ਵਿਰਕ ਵੀ ਕਾਰ ਵਿੱਚ ਸਨ

ਹਾਲਾਂਕਿ, ਕਿਉਂਕਿ ਉਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚੋਂ ਇੱਕ, ਰੋਲਸ-ਰਾਇਸ ਕੁਲੀਨਨ ਵਿੱਚ ਸਨ, ਜਿਸ ਕਰਕੇ ਗੋਲੀਆਂ ਆਰ-ਪਾਰ ਹੋ ਗਈਆਂ। ਸੱਤ ਗੋਲੀਆਂ ਕਾਰ ਨੂੰ ਲੱਗੀਆਂ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪਿਛਲੀ ਵਿੰਡਸ਼ੀਲਡ ਨੂੰ ਹੋਇਆ।

ਇਹ ਘਟਨਾ ਕੈਨੇਡਾ ਦੇ ਐਬਟਸਫੋਰਡ ਵਿੱਚ ਰਾਤ 11 ਵਜੇ ਦੇ ਕਰੀਬ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਮੈਕਕੈਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਨੇੜੇ ਇੱਕ ਲਗਜ਼ਰੀ ਰੋਲਸ-ਰਾਇਸ ਕੁਲੀਨਨ ‘ਤੇ ਗੋਲੀਬਾਰੀ ਕੀਤੀ। ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਸਮੇਤ ਚਾਰ ਸਵਾਰ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ।

ਐਮੀ ਵਿਰਕ ’ਤੇ ਗੋਲੀਬਾਰੀ ਦੀ ਖ਼ਬਰ ਨੂੰ ਪਿਤਾ ਨੇ ਦੱਸਿਆ ਗਲਤ, ਕਿਹਾ- ਬਿਨਾਂ ਪੁਸ਼ਟੀ ਦੇ ਚਲਾਈਆਂ ਗਈਆਂ ਰਿਪੋਰਟਾਂ

  ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨਾਲ ਕੈਨੇਡਾ ਦੇ ਐਬਟਸਫੋਰਡ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਸਬੰਧੀ ਸਾਹਮਣੇ ਆ ਰਹੀਆਂ ਖ਼ਬਰਾਂ ’ਤੇ ਉਨ੍ਹਾਂ ਦੇ ਪਿਤਾ ਕੁਲਜੀਤ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਐਮੀ ਵਿਰਕ ਨੂੰ ਨਿਸ਼ਾਨਾ ਬਣਾ ਕੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ।

ਕੁਲਜੀਤ ਸਿੰਘ ਨੇ ਕਿਹਾ ਕਿ ਕੁਝ ਮੀਡੀਆ ਅਦਾਰਿਆਂ ਵੱਲੋਂ ਬਿਨਾਂ ਪੂਰੀ ਤਸਦੀਕ ਕੀਤੇ ਐਮੀ ਵਿਰਕ ’ਤੇ ਗੋਲੀਬਾਰੀ ਹੋਣ ਦੀ ਖ਼ਬਰ ਚਲਾ ਦਿੱਤੀ ਗਈ, ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਕਾਰਨ ਗਾਇਕ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਵਿੱਚ ਬੇਲੋੜੀ ਚਿੰਤਾ ਪੈਦਾ ਹੋਈ ਹੈ।

Back to top button