Jalandhar

ਜੇ ਧਰਤੀ ਖੜੀ ਹੈ ਤਾਂ ਐਸੇ ਧਰਮੀ ਪੁਰਖਾਂ ਦੀ ਇਮਾਨਦਾਰੀ ਦੇ ਸਦਕਾ ਹੀ-ਹਰਮਨ ਸਿੰਘ ਕਨਵੀਨਰ

If the earth stands, it is because of the honesty of such righteous men - Harman Singh MD

If the earth stands, it is because of the honesty of such righteous men – Harman Singh MD

ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਵਲੋਂ ਐਡਵੋਕੇਟ ਰਾਕੇਸ਼ ਮਾਰ੍ਕਨ ਨੂੰ ਸਨਮਾਨਿਤ ਕਰਨ ਦਾ ਐਲਾਨ
ਜਲੰਧਰ /ਬਿਓਰੋ
ਸਿਆਣੇ ਲੋਕ ਕਹਿੰਦੇ ਹਨ ਕਿ ਜੇ ਧਰਤੀ ਖੜੀ ਹੈ ਤਾਂ ਕੁਝ ਧਰਮੀ ਪੁਰਖਾਂ ਦੀ ਇਮਾਨਦਾਰੀ ਦੇ ਸਦਕਾ ਹੀ ਖੜ੍ਹੀ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇ ਮਿਲੀ ਜਦ ਜ਼ੀ ਇੰਡੀਆ ਨਿਊਜ਼, ਇੰਡੀਅਨ ਨਿਊਜ਼ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਅਤੇ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਇਕ ਐਕਸੀਡੈਂਟ ਕੇਸ ‘ਚ/ ਡੈਥ ਕੇਸ ਚ ਕੁਝ ਕਾਗਜਾਤ ਟੈਸਟ ਕਰਨ ਦੇ ਸਮਾਜ ਸੇਵੀ ਕੰਮ ਲਈ ਜਿਲ੍ਹਾ ਰੋਪੜ ਦੇ ਭਾਖੜਾ ਨੰਗਲ ਕਚਹਿਰੀ ਵਿਚ ਐਡਵੋਕੇਟ ਰਾਕੇਸ਼ ਮਾਰ੍ਕਨ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਮਿਲੇ

ਤਾਂ ਉਸ ਸਮੇ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਜਦੋ ਐਡਵੋਕੇਟ ਰਾਕੇਸ਼ ਮਾਰ੍ਕਨ ਨੇ ਉਕਤ ਕੇਸ ਚ ਕੋਈ ਵੀ ਪੈਸਾ ਤੋਂ ਨਾਂਹ ਕਰ ਦਿਤੀ ਸਗੋਂ ਉਨ੍ਹਾਂ ਨੇ ਹਰਮਨ ਸਿੰਘ ਨੂੰ ਦਸਿਆ ਕਿ ਉਹ ਕਿਸੇ ਵੀ ਐਕਸੀਡੈਂਟ ਡੈਥ ਕੇਸ ਵਿਚ ਕਿਸੇ ਤੋਂ ਵੀ ਕੋਈ ਫੀਸ ਵਗੈਰਾ ਨਹੀਂ ਲੈਂਦੇ। ਇਸ ਮੌਕੇ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਅਤੇ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਕਿਹਾ ਕਿ ਸਾਬਕਾ ਡੀ ਜੀ ਪੀ ਪੰਜਾਬ ਸ਼੍ਰੀ ਸ਼ਸ਼ੀ ਕਾੰਤ ਵਲੋਂ ਬਣਾਈ ਸੰਸਥਾ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਵਲੋਂ ਉਚੇਚੇ ਤੋਰ ਤੇ ਐਡਵੋਕੇਟ ਰਾਕੇਸ਼ ਮਾਰ੍ਕਨ ਨੂੰ ਉਨ੍ਹਾਂ ਨੂੰ ਸਮਾਜ ਸੇਵੀ ਕੰਮਾਂ ਦੇ ਇਸ ਵੱਡੇ ਉਪਰਾਲੇ ਕਾਰਨ ਐਪਰਿਸੇਸ਼ਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Back to top button