ਅਮਰੀਕਾ ਪੁਲਿਸ ਨੇ ਸਿੱਖ ਨੌਜਵਾਨ ਨੂੰ ਸੜਕ ‘ਤੇ ਮਾਰੀ ਗੋਲੀ, ਵੇਖੋ Live ਵੀਡੀਓ
US police shoot Sikh youth on the road, watch live video

US police shoot Sikh youth on the road, watch live video
ਅਮਰੀਕਾ ਦੇ ਲਾਸ ਏਂਜਲਸ ਵਿੱਚ ਪੁਲਿਸ ਵਾਲਿਆਂ ਨੇ ਇੱਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਹੈ। ਇਸ ਘਟਨਾ ਦੀ ਪੂਰੀ ਵੀਡੀਓ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਇਹ ਘਟਨਾ 13 ਜੁਲਾਈ ਨੂੰ ਵਾਪਰੀ ਜਦੋਂ ਪੁਲਿਸ ਨੇ ਲਾਸ ਏਂਜਲਸ ਸ਼ਹਿਰ ਦੇ Crypto.com ਅਰੇਨਾ ਨੇੜੇ ਇੱਕ 35 ਸਾਲਾ ਸਿੱਖ ਵਿਅਕਤੀ ਨੂੰ ਗੋਲੀ ਮਾਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ। ਆਓ ਜਾਣਦੇ ਹਾਂ ਕਿ ਸਿੱਖ ਨੌਜਵਾਨ ਨੂੰ ਗੋਲੀ ਕਿਉਂ ਮਾਰੀ ਗਈ।
ਇੱਕ ਖ਼ਬਰ ਦੇ ਅਨੁਸਾਰ, ਲਾਸ ਏਂਜਲਸ ਪੁਲਿਸ ਵਿਭਾਗ (LAPD) ਨੇ ਇਸ ਘਟਨਾ ਬਾਰੇ ਕਿਹਾ ਹੈ ਕਿ ਇਹ ਘਟਨਾ 13 ਜੁਲਾਈ ਦੀ ਸਵੇਰ ਨੂੰ ਵਾਪਰੀ ਸੀ। ਕਈ ਲੋਕਾਂ ਨੇ 911 ‘ਤੇ ਫ਼ੋਨ ਕੀਤਾ ਅਤੇ ਦੱਸਿਆ ਕਿ ਇੱਕ ਵਿਅਕਤੀ ਫਿਗੁਏਰੋਆ ਸਟਰੀਟ ਅਤੇ ਓਲੰਪਿਕ ਬੁਲੇਵਾਰਡ ਦੇ ਚੌਰਾਹੇ ‘ਤੇ ਰਾਹਗੀਰਾਂ ‘ਤੇ ਇੱਕ ਤੇਜਧਾਰ ਹਥਿਆਰ ਲਹਿਰਾ ਰਿਹਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਦੀ ਪਛਾਣ 35 ਸਾਲਾ ਗੁਰਪ੍ਰੀਤ ਸਿੰਘ ਵਜੋਂ ਕੀਤੀ।
ਵੀਡੀਓ ‘ਚ ਕੀ-ਕੀ ਹੋਇਆ ?
LAPD ਪੁਲਿਸ ਵੱਲੋਂ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤੀ ਗਈ ਵੀਡੀਓ ਵਿੱਚ, ਗੁਰਪ੍ਰੀਤ ਸਿੰਘ ਸੜਕ ਦੇ ਵਿਚਕਾਰ ਤੇਜਧਾਰ ਹਥਿਆਰ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਪੁਲਿਸ ਦੇ ਅਨੁਸਾਰ, “ਗੁਰਪ੍ਰੀਤ ਸਿੰਘ ਨੇ ਆਪਣੀ ਕਾਰ ਸੜਕ ਦੇ ਵਿਚਕਾਰ ਛੱਡ ਦਿੱਤੀ ਤੇ ਹਮਲਾਵਰ ਢੰਗ ਨਾਲ ਤਲਵਾਰ ਲਹਿਰਾਉਂਦਾ ਰਿਹਾ ਹੈ। ਇੱਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੇ ਹਥਿਆਰ ਨਾਲ ਆਪਣੀ ਜੀਭ ਵੀ ਕੱਟ ਲਈ ਹੋਵੇ।”
ਪੁਲਿਸ ਨੇ ਦੱਸਿਆ ਕਾਰਨ
ਪੁਲਿਸ ਨੇ ਇਹ ਵੀ ਕਿਹਾ ਕਿ “ਉਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਵਾਰ-ਵਾਰ ਹਥਿਆਰ ਸੁੱਟਣ ਦਾ ਹੁਕਮ ਦਿੱਤਾ, ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਥੋੜ੍ਹੀ ਦੇਰ ਲਈ ਆਪਣੀ ਗੱਡੀ ਵੱਲ ਵਾਪਸ ਆਇਆ, ਪਾਣੀ ਦੀ ਬੋਤਲ ਲਈ ਤੇ ਪੁਲਿਸ ‘ਤੇ ਸੁੱਟ ਦਿੱਤੀ। ਫਿਰ ਉਸ ਨੇ ਹਥਿਆਰ ਖਿੜਕੀ ਤੋਂ ਬਾਹਰ ਕੱਢਿਆ ਤੇ ਭੱਜ ਗਿਆ।” ਪੁਲਿਸ ਨੇ ਕੁਝ ਸਮੇਂ ਲਈ ਉਸਦਾ ਪਿੱਛਾ ਕੀਤਾ।
ਇਸ ਦੌਰਾਨ, ਵਿਅਕਤੀ ਨੇ ਕਥਿਤ ਤੌਰ ‘ਤੇ ਗਲਤ ਢੰਗ ਨਾਲ ਗੱਡੀ ਚਲਾਈ ਅਤੇ ਪੁਲਿਸ ਦੀ ਗੱਡੀ ਨਾਲ ਟਕਰਾ ਗਿਆ। ਅੰਤ ਵਿੱਚ, ਉਸਨੇ ਰੁਕ ਕੇ ਪੁਲਿਸ ‘ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਸਿੰਘ ਜ਼ਖਮੀ ਹੋ ਗਿਆ।
ਪੁਲਿਸ ਦੇ ਅਨੁਸਾਰ, ਗੋਲੀ ਲੱਗਣ ਨਾਲ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ।








