Jalandhar

ਜਲੰਧਰ ‘ਚ ਵੱਡੀ ਵਾਰਦਾਤ, ਕਤਲ ਦੇ ਦੋਸ਼ ‘ਚ ਮਸ਼ਹੂਰ ਆਗੂ ਗ੍ਰਿਫ਼ਤਾਰ

Major incident in Jalandhar, famous leader arrested on charges of murder

Major incident in Jalandhar, famous leader arrested on charges of murder

ਜ਼ਿਲ੍ਹੇ ਜਲੰਧਰ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਜਲੰਧਰ ਦਿਹਾਤੀ ਪੁਲਿਸ ਨੇ ਜਲੰਧਰ ਵਿੱਚ ਇੱਕ ਮਜ਼ਦੂਰ ਦੇ ਕਤਲ ਦੇ ਮਾਮਲੇ ਦੇ ਦੋਸ਼ ‘ਚ ਦੇਰ ਰਾਤ ਇੱਕ ਕਿਸਾਨ ਅਤੇ ਬਸਪਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਮਜ਼ਦੂਰ ਮਨੋਜ ਨੇ ਮੁਲਜ਼ਮ ਜੱਸਾ ਤੋਂ 600 ਰੁਪਏ ਦੀ ਮੰਗ ਕੀਤੀ, ਜੋ ਕਿ ਸਰ੍ਹੋਂ ਦੀ ਕਟਾਈ ਲਈ ਉਸਦੀ ਅੱਧੀ ਦਿਹਾੜੀ ਸੀ, ਜਿਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਗਿਆ।

 

ਦੋਸ਼ ਹਨ ਕਿ ਉਨ੍ਹਾਂ ਦਾ ਪਹਿਲਾਂ ਸੜਕ ‘ਤੇ ਝਗੜਾ ਹੋਇਆ। ਜਦੋਂ ਜੱਸਾ ਵਰਕਸ਼ਾਪ ‘ਤੇ ਪਹੁੰਚਿਆ ਤਾਂ ਮਨੋਜ ਵੀ ਆਪਣੇ ਪੈਸੇ ਮੰਗਣ ਲਈ ਉੱਥੇ ਪਹੁੰਚ ਗਿਆ। ਇਸ ਦੌਰਾਨ, ਬਸਪਾ ਆਗੂ ਮਜ਼ਦੂਰ ‘ਤੇ ਗੋਲੀ ਚਲਾ ਕੇ ਭੱਜ ਗਿਆ। ਜਿਸ ਤੋਂ ਬਾਅਦ ਡੀਐਸਪੀ ਵਿਨੀਤ ਅਹਿਲਾਵਤ ਅਤੇ ਡੀਐਸਪੀ ਫਿਲੌਰ ਭਾਰਤ ਮਸੀਹ ਦੀ ਨਿਗਰਾਨੀ ਹੇਠ, ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਗੁਰਾਇਆ ਥਾਣੇ ਦੀ ਇੱਕ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Back to top button