Jalandhar

RTI ਕਾਰਕੁਨ ਕਤਲ ਮਾਮਲੇ ‘ਚ ਵੱਡਾ ਖੁਲਾਸਾ, 5 ਲੱਖ ਦੇ ਲੈਣ-ਦੇਣ ਨੂੰ ਲੈਕੇ ਮਾਮੇ ਦੇ ਪੁੱਤ ਨੇ ਮਾਰੀ ਗੋਲੀ,ਦੋਸ਼ੀ ਗ੍ਰਿਫ਼ਤਾਰ

Big revelation in RTI activist murder case, uncle's son shot dead over a transaction worth Rs 5 lakh, accused arrested

Big revelation in RTI activist murder case, uncle’s son shot dead over a transaction worth Rs 5 lakh, accused arrested

ਜਲੰਧਰ:ਐਸ ਐਸ ਚਾਹਲ

 LPU ਦੇ ਲਾਅ ਗੇਟ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਆਰਟੀਆਈ ਐਕਟਿਵਿਸਟ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਘਟਨਾ ਦੇ ਪਿੱਛੇ ਪੈਸੇ ਦੇ ਵਿਵਾਦ ਕਾਰਨ ਪੈਦਾ ਹੋਈ ਰੰਜਿਸ਼ ਮੁੱਖ ਕਾਰਨ ਸੀ। ਇਸ ‘ਚ ਮਾਮੇ ਦੇ ਪੁੱਤ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੂੰ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ “ਸਿਮਰਨਜੀਤ ਸਿੰਘ ਇਕੱਲਾ ਮੌਕੇ ‘ਤੇ ਪਹੁੰਚਿਆ ਸੀ, ਜਦਕਿ ਉਸ ਦਾ ਮਾਮੇ ਦਾ ਪੁੱਤਰ ਸ਼ਰਨਜੀਤ ਆਪਣੇ 4 ਤੋਂ 5 ਸਾਥੀਆਂ ਨਾਲ ਉੱਥੇ ਆਇਆ ਸੀ। ਦੋਵਾਂ ਧਿਰਾਂ ਮੌਕੇ ‘ਤੇ ਕਿਸੇ ਪਲਾਟ ਨੂੰ ਦੇਖਣ ਲਈ ਆਈਆਂ ਸਨ, ਜਿੱਥੇ ਪੈਸਿਆਂ ਨੂੰ ਲੈਕੇ ਕੋਈ ਤਕਰਾਰ ਇਨ੍ਹਾਂ ਵਿਚਾਲੇ ਹੋ ਗਈ ਤੇ ਇਹ ਤਕਰਾਰ ਝਗੜੇ ‘ਚ ਬਦਲ ਗਈ ਅਤੇ ਸ਼ਰਨਜੀਤ ਵੱਲੋਂ ਪਿੱਛੋਂ ਹੀ ਸਿਮਰਨਜੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਦੋਵੇਂ ਧਿਰਾਂ ਕੋਲ ਆਪਣੇ ਹਥਿਆਰ ਸੀ ਪਰ ਇਨ੍ਹਾਂ ਦਾ ਪਹਿਲਾਂ ਕੋਈ ਵੀ ਵਿਵਾਦ ਨਹੀਂ ਸੀ ਤੇ ਨਾ ਹੀ ਕੋਈ ਲੜਾਈ ਹੋਈ ਸੀ। ਸਿਰਫ਼ ਪੰਜ ਲੱਖ ਦੇ ਲੈਣ-ਦੇਣ ਨੂੰ ਲੈਕੇ ਹੀ ਤਲਖੀ ਹੋਈ ਸੀ, ਜਿਸ ਤੋਂ ਬਾਅਦ ਕਤਲ ਹੋਇਆ। ਇਸ ਤੋਂ ਇਲਾਵਾ ਸਿਮਰਨਜੀਤ ਨੂੰ ਗੰਨਮੈਨ ਮੁਹੱਈਆ ਸੀ ਪਰ ਉਸ ਮੌਕੇ ‘ਤੇ ਨਾਲ ਕਿਉਂ ਨਹੀਂ ਸੀ, ਇਜ ਜਾਂਚ ਕੀਤੀ ਜਾ ਰਹੀ ਹੈ।”

ਪੁਲਿਸ ਮੁਤਾਬਕ ਝਗੜੇ ਦੌਰਾਨ ਸ਼ਰਨਜੀਤ ਨੇ ਆਪਣੇ ਸਾਥੀ ਸੰਦੀਪ ਦੇ ਲਾਇਸੈਂਸੀ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ। ਗੋਲੀਆਂ ਸਿਮਰਨਜੀਤ ਸਿੰਘ ਨੂੰ ਲੱਗੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਥੇ ਹੀ ਡਿੱਗ ਗਿਆ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਸ਼ਰਨਜੀਤ ਨੂੰ ਤਾਂ ਮੌਕੇ ‘ਤੇ ਵਰਤੇ ਹਥਿਆਰ ਸਣੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਰਨਜੀਤ ਉੱਤੇ ਪਹਿਲਾਂ ਵੀ ਲੜਾਈ-ਝਗੜੇ ਦਾ ਇੱਕ ਪਰਚਾ ਦਰਜ ਹੈ।

Back to top button