Punjab
Punjab Police ਦਾ ਮੁਲਾਜ਼ਮ 75 ਕਰੋੜ ਦੀ ਹੈਰੋਇਨ ਸਮੇਤ ਫੜਿਆ
Punjab Police employee arrested with heroin worth ₹75 crore.
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਦੌਰਾਨ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੂੰ 15 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ VVIP ਕਾਫ਼ਲੇ ਦੀ ਸੁਰੱਖਿਆ ਵਿੱਚ ਤਾਇਨਾਤ ਸੀ।
ਚੈਕਿੰਗ ਦੌਰਾਨ ਕਾਰ ਵਿੱਚੋਂ ਮਿਲੀ ਹੈਰੋਇਨ
ਜਾਣਕਾਰੀ ਅਨੁਸਾਰ, BSF ਨੇ ਸਰਹੱਦੀ ਇਲਾਕੇ ਵਿੱਚ ਇੱਕ ਚੈਕਪੋਸਟ ’ਤੇ ਜਾਂਚ ਦੌਰਾਨ ਸਵਿਫਟ ਕਾਰ ਵਿੱਚ ਸਵਾਰ ਪੁਲਿਸ ਮੁਲਾਜ਼ਮ ਕਰਨਬੀਰ ਸਿੰਘ ਨੂੰ ਕਾਬੂ ਕੀਤਾ। ਉਸ ਕੋਲੋਂ 15 ਕਿਲੋ ਹੈਰੋਇਨ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ। ਕਰਨਬੀਰ ਸਿੰਘ ਪਿੰਡ ਭੂਸਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਪਹਿਲਾਂ ਸਰਹੱਦੀ ਥਾਣੇ ਵਿੱਚ ਮੁਨਸ਼ੀ ਵਜੋਂ ਕੰਮ ਕਰਦਾ ਸੀ ਅਤੇ ਮੌਜੂਦਾ ਸਮੇਂ VVIP ਕਾਫ਼ਲੇ ਨਾਲ ਚੱਲਣ ਵਾਲੀ ਜੈਮਰ ਗੱਡੀ ਵਿੱਚ ਤਾਇਨਾਤ ਸੀ।











