ਜੱਗੂ ਭਗਵਾਨਪੁਰੀਆ ਦੀ ਪਤਨੀ ਵਲੋਂ ਸਿਆਸਤ ‘ਚ ਐਂਟਰੀ; ਵਿਧਾਨ ਸਭਾ ਚੋਣ ਲੜਨ ਦਾ ਐਲਾਨ
Jaggu Bhagwanpuria's wife enters politics; announces bid to contest Assembly elections

ਜੇਲ੍ਹ ਵਿੱਚ ਬੰਦ ਜਗਦੀਪ ਸਿੰਘ ਉਰਫ਼ “ਜੱਗੂ ਭਗਵਾਨਪੁਰੀਆ” ਦੀ ਪਤਨੀ ਅਮਨਦੀਪ ਕੌਰ ਪੰਜਾਬ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਚੋਣ ਲੜੇਗੀ। ਅਮਨਦੀਪ ਕੌਰ ਨੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਰਸਮੀ ਤੌਰ ‘ਤੇ ਸਿਆਸਤ ਵਿੱਚ ਐਂਟਰੀ ਮਾਰ ਲਈ ਹੈ।
ਉਨ੍ਹਾਂ ਨੇ “ਜੱਗੂ ਭਗਵਾਨਪੁਰੀਆ ਟੀਮ” ਦੀ ਉਮੀਦਵਾਰ ਵਜੋਂ ਹਲਕੇ ਦੇ ਪਿੰਡ ਸਰਫਕੋਟ ਵਿੱਚ ਆਉਣ ਵਾਲੀਆਂ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ। ਅਮਰੀਕਾ ਵਿੱਚ ਆਪਣੀ ਡਾਕਟਰੀ (ਡੈਂਟਲ) ਦੀ ਪੜ੍ਹਾਈ ਅਤੇ ਆਲੀਸ਼ਾਨ ਜ਼ਿੰਦਗੀ ਛੱਡ ਕੇ ਪੰਜਾਬ ਪਰਤੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ “ਧੀ ਵੀ ਹੈ ਅਤੇ ਨੂੰਹ ਵੀ” ਹੈ।
ਇਸ ਲਈ, ਇਹ ਉਨ੍ਹਾਂ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੇ ਹਲਕੇ ਅਤੇ ਆਪਣੇ ਘਰ ਦੀ ਸੇਵਾ ਕਰੇ, ਅਤੇ ਉਹ ਹੁਣ ਇੱਥੇ ਸਥਾਈ ਤੌਰ ‘ਤੇ ਰਹਿ ਕੇ ਜਨਤਾ ਨਾਲ ਕੰਮ ਕਰੇਗੀ।ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬਿਨਾਂ ਕਿਸੇ ਰਾਜਨੀਤਿਕ ਉਦੇਸ਼ ਦੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ ਅਤੇ ਉਦੋਂ ਹੀ ਹਲਕੇ ਵਿੱਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।











