ਦੀਵਾਲੀ ਮੋਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਨਕਲੀ ਦੇਸੀ ਘਿਓ ਦੀ ਫੈਕਟਰੀ ਦਾ ਪਰਦਾਫਾਸ਼, ਮਾਮਲਾ ਦਰਜ
Playing with people's health on the occasion of Diwali!

ਫੂਡ ਸੇਫਟੀ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਖਮਾਣੋਂ ਦੇ ਬਿਲਾਸਪੁਰ ਰੋਡ ‘ਤੇ ਪਿਛਲੇ ਕਰੀਬ ਡੇਢ ਸਾਲ ਤੋਂ ਚੱਲ ਰਹੀ ਇਸ ਕਥਿਤ ਗੈਰ-ਕਾਨੂੰਨੀ ਫੈਕਟਰੀ ਤੋਂ ਟੀਮ ਨੇ 2 ਕੁੰਇਟਲ 86 ਕਿਲੋ ਤਿਆਰ ਨਕਲੀ ਦੇਸੀ ਘਿਓ, 6 ਕੁਇੰਟਲ ਬਨਸਪਤੀ, 4 ਕੁਇੰਟਲ 20 ਕਿਲੋ ਸੋਇਆਬੀਨ, ਪੈਕਿੰਗ ਮਸ਼ੀਨ,ਖਾਲੀ ਡੱਬੇ, ਰੈਪਰ, ਸੀਲ ਲਾਉਣ ਵਾਲੀਆਂ ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜ਼ਬਤ ਕੀਤੇ ਘਿਓ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਗਏ ਹਨ।
ਜਾਂਚ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਥੇ ਬਨਸਪਤੀ ਤੇਲ ਅਤੇ ਵੱਖ-ਵੱਖ ਕੈਮੀਕਲ ਤੇ ਰੰਗ ਮਿਲਾ ਕੇ ਤਿਆਰ ਕੀਤੇ ਨਕਲੀ ਘਿਓ ਨੂੰ ਪ੍ਰਸਿੱਧ ਬ੍ਰਾਂਡ ਮੇਧਾ ਸ਼ਾਮ ਦੇ ਡੱਬਿਆਂ ਵਿਚ ਪੈਕ ਕਰਕੇ ਬਾਜ਼ਾਰ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਜਗਰਾਉਂ ਨਿਵਾਸੀ ਅਤੁਲ ਕੁਮਾਰ ਵੱਲੋਂ ਚਲਾਈ ਜਾ ਰਹੀ ਸੀ। ਮੌਕੇ ਤੋਂ ਟੀਮ ਨੇ 2 ਕੁੰਇਟਲ 86 ਕਿਲੋ ਤਿਆਰ ਨਕਲੀ ਦੇਸੀ ਘਿਓ, 6 ਕੁਇੰਟਲ ਬਨਸਪਤੀ, 4 ਕੁਇੰਟਲ 20 ਕਿਲੋ ਸੋਇਆਬੀਨ, ਪੈਕਿੰਗ ਮਸ਼ੀਨ,ਖਾਲੀ ਡੱਬੇ, ਰੈਪਰ, ਸੀਲ ਲਾਉਣ ਵਾਲੀਆਂ ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜ਼ਬਤ ਕੀਤੇ ਘਿਓ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਗਏ ਹਨ।
ਅਧਿਕਾਰੀਆਂ ਅਨੁਸਾਰ ਇਹ ਨਕਲੀ ਘਿਓ ਸਿਹਤ ਲਈ ਬੇਹੱਦ ਘਾਤਕ ਹੈ। ਫੈਕਟਰੀ ਚਾਲਕ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਨੈੱਟਵਰਕ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਨਕਲੀ ਘਿਓ ਕਿਹੜੇ-ਕਿਹੜੇ ਸ਼ਹਿਰਾਂ ਅਤੇ ਦੁਕਾਨਾਂ ‘ਤੇ ਵੇਚਿਆ ਜਾ ਰਿਹਾ ਸੀ।











