India

DIG ਦਾ 28 ਸਾਲਾ ਬੇਟਾ ਦੀਵਾਲੀ ਦੀਆਂ ਲਾਇਟਾਂ ਲਗਾਉਂਦਾ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗਾ, ਮੌਤ

DIG's son falls from 10th floor while lighting Diwali lights, dies

DIG’s son falls from 10th floor while lighting Diwali lights, dies
ਹਰਿਆਣਾ ਦੇ ਗੁਰੂਗ੍ਰਾਮ ਵਿਚ 4 ਨਵੰਬਰ ਨੂੰ ਬਾਰਡਰ ਸਕਿਓਰਿਟੀ ਫੋਰਸ (BSF) ਦੇ ਡਿਪਟੀ ਇੰਸਪੈਕਟਰ ਜਨਰਲ (DIG) ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ। 28 ਸਾਲਾ ਆਸਿਮ ਖਾਂਚੀ ਦੀ ਮੌਤ ਇੱਕ ਰਿਹਾਇਸ਼ੀ ਸੁਸਾਇਟੀ ਦੀ 11ਵੀਂ ਮੰਜ਼ਿਲ ਤੋਂ ਕਥਿਤ ਤੌਰ ‘ਤੇ ਡਿੱਗਣ ਕਾਰਨ ਹੋਈ। ਸ਼ੁਰੂ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਸ ਨੇ ਸ਼ਾਇਦ ਖੁਦਕੁਸ਼ੀ ਕੀਤੀ ਹੋਵੇਗੀ, ਪਰ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਅਸਲ ਵਿੱਚ ਉਹ ਦੀਵਾਲੀ ਲਈ ਸਜਾਵਟੀ ਲਾਈਟਾਂ ਲਗਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।
ਗੁਰੂਗ੍ਰਾਮ ਪੁਲਿਸ ਅਨੁਸਾਰ 28 ਸਾਲਾ ਆਸਿਮ ਖਾਂਚੀ 4 ਨਵੰਬਰ ਨੂੰ ਦੁਪਹਿਰ ਕਰੀਬ 2:00 ਵਜੇ ਸੈਕਟਰ 85 ਸਥਿਤ ‘ਦ ਲੀਫ’ (The Leaf) ਸੁਸਾਇਟੀ ਦੇ ਟਾਵਰ 8 ਵਿੱਚ ਫਲੈਟ ਨੰਬਰ 10B ਦੀ ਬਾਲਕੋਨੀ ਤੋਂ ਕਥਿਤ ਤੌਰ ਉਤੇ ਹੇਠਾਂ ਡਿੱਗ ਗਿਆ। ਪੁਲਿਸ ਨੇ ਦੱਸਿਆ ਕਿ ਸੁਸਾਇਟੀ ਦੇ ਸੁਰੱਖਿਆ ਕਰਮਚਾਰੀਆਂ ਅਤੇ ਰਹਿਣ ਵਾਲੇ ਲੋਕਾਂ ਨੇ ਤੁਰੰਤ ਉਸ ਨੂੰ ਨੇੜਲੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Back to top button