JalandharPunjab

‘ਖੇਡਾਂ ਵਤਨ ਪੰਜਾਬ ਦੀਆਂ’ ਸਮਾਗਮ ਦੀ ਹੋਈ ਸ਼ੁਰੂਆਤ, CM ਵਲੋਂ ਕੱਲ੍ਹ ਨੂੰ ਜਲੰਧਰ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ

‘ਖੇਡਾਂ ਵਤਨ ਪੰਜਾਬ ਦੀਆਂ’ ਸਮਾਗਮ ਮੌਕੇ ਪ੍ਰਸ਼ਾਸਨ ਵਲੋਂ ਕੀਤੀਆਂ ਤਿਆਰੀਆਂ ‘ਤੇ ਮੀਂਹ ਨੇ ਫੇਰਿਆ ਪਾਣੀ

ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ‘ਚ “ਖੇਡਾਂ ਵਤਨ ਪੰਜਾਬ ਦੀਆਂ” ਦੇ ਉਦਘਾਟਨ ਮੌਕੇ ਮੀਂਹ ਕਾਰਨ ਮੁੱਖ ਮੰਤਰੀ ਅਤੇ ਵੀ.ਵੀ.ਆਈ.ਪੀਜ਼ ਲਈ ਬਣਾਇਆ ਗਿਆ ਸਟੇਡੀਅਮ ਪਾਣੀ ‘ਚ ਡੁੱਬ ਗਿਆ। ਸਟੇਜ ‘ਤੇ ਲੱਗੇ ਸੋਫ਼ੇ ਅਤੇ ਸੋਫੇ ਵਾਲੀਆਂ ਕੁਰਸੀਆਂ ਵੀ ਪਾਣੀ ਨਾਲ ਭਰ ਗਈਆਂ।

ਜਾਣਕਾਰੀ ਮੁਤਾਬਿਕ ਸਟੇਡੀਅਮ ਵਿਖੇ ‘ਖੇਡਣ ਵਤਨ ਪੰਜਾਬ ਦੀਆ’ ਦੇ ਉਦਘਾਟਨ ਮੌਕੇ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਖੇਡ ਅਜੇ ਸ਼ੁਰੂ ਹੀ ਹੋਈ ਸੀ, ਦਿਨ ਭਰ ਦੀ ਗਰਮੀ ਤੋਂ ਬਾਅਦ ਆਸਮਾਨ ‘ਤੇ ਬੱਦਲ ਛਾਏ ਰਹੇ ਅਤੇ ਫਿਰ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਕਾਰਨ ਗਤਕੇ ਦਾ ਪ੍ਰਦਰਸ਼ਨ ਵੀ ਭਾਰੀ ਮੀਂਹ ਕਾਰਨ ਅੱਧ ਵਿਚਾਲੇ ਹੀ ਬੰਦ ਕਰਨਾ ਪਿਆ।


ਮੀਂਹ ਘਟਣ ਤੋਂ ਬਾਅਦ ਸਟੇਜ ਤੋਂ ਪਾਣੀ ਕੱਢ ਦਿੱਤਾ ਗਿਆ। ਸਟੇਜ ਤੋਂ ਕੁਰਸੀਆਂ ਅਤੇ ਸੋਫੇ ਹਟਾ ਦਿੱਤੇ ਗਏ ਹਨ। ਨਵੀਆਂ ਕੁਰਸੀਆਂ ਲਾਈਆਂ ਗਈਆਂ। ਪਿਛਲੇ ਕਈ ਦਿਨਾਂ ਤੋਂ ‘ਖੇਡਣ ਵਤਨ ਪੰਜਾਬ ਦੀਆ’ ਦੀ ਸ਼ੁਰੂਆਤ ਮੌਕੇ ਪ੍ਰਸ਼ਾਸਨ ਵਲੋਂ ਕੀਤੀਆਂ ਤਿਆਰੀਆਂ ‘ਤੇ ਮੀਂਹ ਨੇ ਫੇਰ ‘ਤਾ ਪਾਣੀ ਦਿੱਤਾ ਅਤੇ ਸਮਾਰੋਹ ਚ ਸ਼ਾਮਲ ਹੋਏ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ

ਸਮਾਗਮ ਦੀ ਹੋਈ ਸ਼ੁਰੂਆਤ, CM ਵਲੋਂ ਕੱਲ੍ਹ ਨੂੰ ਜਲੰਧਰ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਮੈਗਾ ਈਵੈਂਟ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਮਾਗਮ ਸ਼ਾਮ ਨੂੰ ਉਲੰਪਿਕ ਦੇ ਥੀਮ ਨਾਲ ਸ਼ੁਰੂ ਹੇ ਗਿਆ ਹੈ।ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਲੰਧਰ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ‘ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਮਾਨ ਵਲੋਂ 30 ਅਗਸਤ ਨੂੰ ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੈਟਰਨ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਪਹੁੰਚਣ ਲਈ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਪਤਨੀ ਡਾ਼ ਗੁਰਪ੍ਰੀਤ ਕੌਰ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲੋਕ ਸੰਪਰਕ ਮੰਤਰੀ ਅਮਨ ਅਰੋੜਾ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਹੋਰ ਵਿਧਾਇਕ ਮੌਜੂਦ ਹਨ।

ਮੈਦਾਨ ‘ਚ ਉਤਰੇ CM ਭਗਵੰਤ ਮਾਨ, ਖਿਡਾਰੀਆਂ ਨਾਲ ਖੇਡਿਆ ਵਾਲੀਬਾਲ

Leave a Reply

Your email address will not be published. Required fields are marked *

Back to top button