WorldEntertainmentVideo

ਰਾਤ ਨੂੰ ਖੜੀ ਕਾਰ ‘ਚ ਜੋੜੇ ਨੂੰ ਰੋਮਾਂਸ ਕਰਨਾ ਪਿਆ ਮਹਿੰਗਾ, ਚੋਰਾਂ ਨੇ ਕਾਰ ਸਮੇਤ ਲੁੱਟੇ ਕੱਪੜੇ, ਵੀਡੀਓ ਵਾਇਰਲ

ਕਾਰ ‘ਚ ਰੋਮਾਂਸ ਕਰਦੇ ਹੋਏ ਜੋੜਾਂ ਅਪਰਾਧੀਆਂ ਦੀ ਨਜ਼ਰ ‘ਚ ਆ ਗਿਆ। ਇਸ ਤੋਂ ਬਾਅਦ ਚੋਰਾਂ ਨੇ ਨਾ ਸਿਰਫ਼ ਦੋਵਾਂ ਦਾ ਪਰਸ ਅਤੇ ਮੋਬਾਈਲ ਚੋਰੀ ਕੀਤੇ ਸਗੋਂ ਦੋਵਾਂ ਦੇ ਕੱਪੜੇ ਵੀ ਲੈ ਕੇ ਭੱਜ ਗਏ।
ਪਾਰਕਿੰਗ ਵਿੱਚ ਖੜੀ ਕਾਰ ਦੇ ਅੰਦਰ ਜੋੜੇ ਨੂੰ ਰੋਮਾਂਸ ਕਰਨਾ ਮਹਿੰਗਾ ਪੈ ਗਿਆ।

ਜਾਣਕਾਰੀ ਮੁਤਾਬਿਕ ਇਹ ਮਾਮਲਾ 17 ਅਗਸਤ ਦਾ ਦੱਸਿਆ ਜਾ ਰਿਹਾ ਹੈ। ਘਟਨਾ ਰਾਤ ਕਰੀਬ 9.12 ਵਜੇ ਵਾਪਰੀ। ਇਕ ਜੋੜਾ ਕਾਰ ਦੇ ਅੰਦਰ ਰੋਮਾਂਸ ਕਰ ਰਿਹਾ ਸੀ। ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਲੋਕਾਂ ਨੇ ਕਾਰ ‘ਚ ਬੈਠੇ ਪਤੀ-ਪਤਨੀ ‘ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਅਤੇ ਕੱਪੜੇ ਲੁੱਟ ਲਏ ਅਤੇ ਉਨ੍ਹਾਂ ਨੂੰ ਨੰਗੇ ਕਰਕੇ ਛੱਡ ਦਿੱਤਾ।

ਚੋਰਾਂ ਨੇ ਸਭ ਤੋਂ ਪਹਿਲਾਂ ਪਹਿਲੀ ਪਾਰਕਿੰਗ ‘ਚ ਖੜ੍ਹੀ ਕਾਰ ਦੀ ਖਿੜਕੀ ‘ਤੇ ਦਸਤਕ ਦਿੱਤੀ। ਇਸ ਤੋਂ ਬਾਅਦ ਬਿਨਾਂ ਕੱਪੜਿਆਂ ਦੇ ਅੰਦਰ ਬੈਠੇ ਜੋੜੇ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਚੋਰਾਂ ਨੇ ਉਨ੍ਹਾਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਕਾਰ ਵੀ ਖੋਹ ਲਈ। ਚੋਰਾਂ ਨੇ ਕਾਰ ਸਟਾਰਟ ਕਰਨ ਤੋਂ ਬਾਅਦ ਉਨ੍ਹਾਂ ਦੇ ਕੱਪੜੇ ਸੜਕ ‘ਤੇ ਸੁੱਟ ਦਿੱਤੇ। ਇਸ ਤੋਂ ਬਾਅਦ ਚੋਰ ਤੇਜ਼ ਰਫਤਾਰ ਨਾਲ ਕਾਰ ਲੈ ਕੇ ਫ਼ਰਾਰ ਹੋ ਗਏ।

ਪੁਲਿਸ ਨੇ ਦਰਜ ਕੀਤਾ ਕੇਸ
ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਸੀਸੀਟੀਵੀ ਕੈਮਰੇ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੀੜਤ ਜੋੜਾ ਕੌਣ ਸੀ

Leave a Reply

Your email address will not be published.

Back to top button