Worldcanada, usa uk

ਕੈਨੇਡਾ ‘ਚ ਛੁਰੇ ਮਾਰ ਕੇ 10 ਲੋਕਾਂ ਦਾ ਕਤਲ, 15 ਫੱਟੜ, ਅਲਰਟ ਜਾਰੀ

ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਐਤਵਾਰ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ 15 ਹੋਰ ਫੱਟੜ ਹੋ ਗਏ ਹਨ।
ਸਸਕੈਚਵਨ ਰੋਇਲ ਕੈਨੇਡੀਅਨ ਮਾਉਂਟੇਨ ਪੁਲਿਸ (ਆਰ ਸੀ ਐਮ ਪੀ) ਨੇ ਮੁਲਜ਼ਮਾਂ ਨੂੰ ਖ਼ਤਰਨਾਕ ਬੰਦੇ ਕਰਾਰ ਦਿੱਤਾ ਹੈ ਜੋ ਹਾਲੇ ਫਰਾਰ ਹਨ।
ਮੈਲਫੋਰਟ ਆਰ ਸੀ ਐਮ ਪੀ ਨੇ ਸੂਬ ਭਰ ਵਿਚ ਇਹਨਾਂ ਲੋਕਾਂ ਦੇ ਖਿਲਾਫ ਖਤਰਨਾਕ  ਬੰਦੇ ਹੋਣ ਦਾ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਸਸਕੈਚਵਨ ਦੇ ਜੇਮਜ਼ ਸਮਿੱਥ ਕ੍ਰੀ ਨੇਸ਼ਨ ਐਂਡ ਵੈਲਡਨ ਵਿਚ ਹੋਈ ਛੁਰੇਬਾਜ਼ੀ ਦੀ ਘਟਲਾ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 13 ਵੱਖ ਵੱਖ ਥਾਂਵਾਂ ’ਤੇ 10 ਲੋਕ ਮ੍ਰਿਤਕ ਪਾਏ ਗਏ ਹਨ ਅਤੇ ਘੱਟੋ ਘੱਟ 15 ਫੱਟੜ ਹਨ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published.

Back to top button