JalandharPunjab

ADGP ਸ਼ੁਕਲਾ ਅਤੇ CP ਸੰਧੂ ਨੇ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜਲੰਧਰ, ਐਚ ਐਸ ਚਾਵਲਾ।

ਅੱਜ ਮਿਤੀ 06-09-2022 ਨੂੰ ਮਾਣਯੋਗ ADGP ਲਾਅ ਐਂਡ ਆਰਡਰ ਸ਼੍ਰੀ ਅਰਪਿਤ ਸ਼ੁਕਲਾ IPS ਅਤੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪੁੱਜੇ।

ਇਸ ਮੌਕੇ ਜਾਣਕਾਰੀ ਦਿੰਦਿਆਂ ADGP ਲਾਅ ਐਂਡ ਆਰਡਰ ਸ਼੍ਰੀ ਅਰਪਿਤ ਸ਼ੁਕਲਾ IPS ਦੱਸਿਆ ਕਿ ਸੋਢਲ ਮੇਲੇ ਦੀ ਸੁਰੱਖਿਆ ਵਜੋਂ ਪੂਰਨ ਰੂਪ ਵਿੱਚ ਪ੍ਰਬੰਧ ਕਰ ਲਏ ਗਏ ਹਨ। ਜਿਸ ਵਿੱਚ 1000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਜੋ ਕਿ ਮੇਲੇ ਵਿੱਚ ਆਉਣ ਅਤੇ ਜਾਣ ਵਾਲਿਆਂ ਦੀ ਸੁਰੱਖਿਆ ਪੁਖਤਾ ਤੌਰ ਤੇ ਦਿਨ ਰਾਤ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਹੁੱਲੜਬਾਜ਼ੀ ਕਰਨ ਵਾਲਿਆਂ ਨਾਲ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਮੇਲੇ ਵਿੱਚ ਹਰ ਪਾਸੇ ਸਿਵਲ ਵਰਦੀ ਵਿਚ ਪੁਲਿਸ ਮੁਲਾਜਮ ਲਗਾਏ ਗਏ ਹਨ ਜੋ ਕਿ ਹਰ ਇੱਕ ਆਉਣ ਜਾਣ ਵਾਲੇ ਵਿਅਕਤੀਆਂ ਦੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *

Back to top button