India

ਪੁੱਤ ਦੀ ਮੌਤ ਦਾ ਇਨਸਾਫ ਲੈਣ ਲਈ 72 ਸਾਲ ਦੇ ਪਿਤਾ ਨੇ ਪਾਸ ਕੀਤੀ ਕਾਨੂੰਨ ਦੀ ਪੜ੍ਹਾਈ, ਜਿੱਤਿਆ ਕੇਸ

ਕੋਲਕਾਤਾ ਦੇ ਗਡੀਆਹਾਟ ਦੇ ਰਹਿਣ ਵਾਲੇ ਸੁਭਾਸ਼ ਸਰਕਾਰ ਜਿਸ ਦੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ 33 ਸਾਲਾ ਪੁੱਤਰ ਸਪਤਰਿਸ਼ੀ ਨੇ 11 ਅਗਸਤ 2010 ’ਚ ਕੋਲਕਾਤਾ ਸਥਿਤ ਇਕ ਮੈਡੀਕਲ ਕਾਲਜ ਦੇ ਨਰਸਿੰਗ ਹੋਮ ਦੇ ਪਖ਼ਾਨੇ ’ਚ ਖ਼ੁਦਕੁਸ਼ੀ ਕਰ ਲਈ ਸੀ। ਨਰਸਿੰਗ ਹੋਮ ’ਚ ਸਪਤਰਿਸ਼ੀ ਨੂੰ ਸੰਭਾਲਣ ਲਈ ਰੱਸੀ ਨਾਲ ਬੰਨ੍ਹਿਆ ਗਿਆ ਸੀ। ਸਤਪਰਿਸ਼ੀ ਨੇ ਉਸੇ ਰੱਸੀ ਨੂੰ ਖੋਲ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ।

ਪਿਤਾ ਸੁਭਾਸ਼ ਸਰਕਾਰ ਨੇ ਮੌਤ ਦੇ ਮਾਮਲੇ ਵਿਚ ਨਰਸਿੰਗ ਹੋਮ ਖਿਲਾਫ ਮਾਮਲਾ ਦਰਜ ਕਰਾਇਆ ਪਰ ਮਾਮਲੇ ਵਿਚ ਵਾਰ-ਵਾਰ ਹੋ ਰਹੀ ਦੇਰੀ ਕਾਰਨ ਉਨ੍ਹਾਂ ਨੇ ਖੁਦ ਕੇਸ ਲੜਨ ਦਾ ਫੈਸਲਾ ਲਿਆ। ਇਸ ਲਈ ਸੁਭਾਸ਼ ਸਰਕਾਰ ਨੇ 72 ਸਾਲ ਦੀ ਉਮਰ ਵਿਚ ਕਲਕੱਤਾ ਯੂਨੀਵਰਸਿਟੀ ਤੋਂ ਕਾਨੂੰਨ ਪਾਸ ਕੀਤਾ। ਆਖਿਰ ਉਨ੍ਹਾਂ ਨੇ ਖੁਦ ਕੇਸ ਜਿੱਤ ਲਿਆ।

ਸਤੰਬਰ ਦੇ ਅਖੀਰਲੇ ਹਫ਼ਤੇ ਅਦਾਲਤ ਨੇ ਨਰਸਿੰਗ ਹੋਮ ਦੇ ਦੋ ਡਾਕਟਰਾਂ ਨੂੰ ਸੁਭਾਸ਼ ਦੇ ਪੁੱਤਰ ਸਪਤਰਿਸ਼ੀ ਸਰਕਾਰ ਦੀ ਮੌਤ ਵਿੱਚ ਲਾਪਰਵਾਹੀ ਲਈ 25 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਸੀ। ਸਬੰਧਤ ਡਾਕਟਰ ਅਤੇ ਨਰਸਿੰਗ ਹੋਮ ਦੇ ਖਿਲਾਫ ਅਲੀਪੁਰ ਕੋਰਟ ਵਿੱਚ ਅਪਰਾਧਿਕ ਮਾਮਲਾ ਵੀ ਚੱਲ ਰਿਹਾ ਹੈ। ਸੁਭਾਸ਼ ਇਸ ਮਾਮਲੇ ਵਿੱਚ ਪਹਿਲਾਂ ਹੀ ਗਵਾਹੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਕੇਸ ਲੜਨਗੇ।

Leave a Reply

Your email address will not be published. Required fields are marked *

Back to top button