
ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਬੱਚਿਆਂ ਨੇ ਕ੍ਰਿਸਮਿਸ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
ਇੰਨੋਸੈਂਟ ਹਾਰਟਸ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਦੇ ਇੰਨੋਕਿਡਜ਼ ਵਿੱਚ ਕ੍ਰਿਸਮਿਸ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਛੋਟੇ ਬੱਚਿਆਂ ਲਈ ‘ਸਾਂਤਾ ਕਰੂਜ਼ ਪਾਰਟੀ’ ਕਰਵਾਈ ਗਈ। ਬੱਚੇ ਸਾਂਤਾ ਕਲਾਜ਼ ਦੇ ਰੂਪ ਵਿੱਚ ਬਹੁਤ ਹੀ ਪਿਆਰੇ ਲੱਗ ਰਹੇ ਸਨ। ਸਾਂਤਾ ਦੇ ਕੱਪੜੇ ਪਾ ਕੇ ਬੱਚੇ ਦੂਜੇ ਬੱਚਿਆਂ ਦੇ ਕਲਾਸਰੂਮ ਵਿੱਚ ਗਏ ਅਤੇ ਕੈਂਡੀਆਂ ਵੰਡੀਆਂ। ਸਾਰਿਆਂ ਨੇ ਮਿਲ ਕੇ ਗੀਤਾਂ ਦੀ ਧੁਨ ‘ਤੇ ਨ੍ਰਿੱਤ ਕੀਤਾ। ਛੋਟੇ ਬੱਚਿਆਂ ਨੇ ਪ੍ਰੱਭੂ ਯਿਸ਼ੂ ਦੇ ਜੀਵਨ ਨਾਲ ਸੰਬੰਧਤ ਸੁੰਦਰ ਨਾਟਕ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਕ੍ਰਿਸਮਿਸ ਟ੍ਰੀ ਸਜਾਇਆ ਗਿਆ। ਕਲਾਸਾਂ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਪ੍ਰੱਭੂ ਯਿਸ਼ੂ ਦੇ ਜੀਵਨ ਨਾਲ ਸੰਬੰਧਤ ਕਈ ਦਿਲਚਸਪ ਘਟਨਾਵਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰੱਭੂ ਯਿਸ਼ੂ ਨੇ ਆਪਣੇ ਜੀਵਨ ਦੌਰਾਨ ਮਨੁੱਖਤਾ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਉਨ੍ਹਾਂ ਨੇ ਮਨੁੱਖਤਾ ਦੀ ਰੱਖਿਆ ਲਈ ਹੀ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਨੇ ਯਿਸ਼ੂ ਦੇ ਜੀਵਨ, ਬਲਿਦਾਨ ਅਤੇ ਆਦਰਸ਼ਾਂ ‘ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਪ੍ਰੱਭੂ ਯਿਸ਼ੂ ਦੀਆਂ ਦਿੱਤੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣ।












Quality articles or reviews is the key to interest the people to
pay a visit the web site, that’s what this web site is providing.