EntertainmentWorld

iPhone ਨੇ ਪਹਾੜੀ ਤੋਂ 300 ਫੁੱਟ ਹੇਠਾਂ ਡਿੱਗੀ ਕਾਰ ‘ਚ ਮੌਤ ਦੇ ਮੂੰਹ ਬਚਾਈ ਇਕ ਜੋੜੇ ਦੀ ਜਾਨ

ਅਮਰੀਕਾ ਦੇ ਕੈਲੀਫੋਰਨੀਆ ਚ ਆਈਫੋਨ 14 ਵਿੱਚ ਐਮਰਜੈਂਸੀ ਫੀਚਰ ਨੇ ਪਹਾੜ ਤੋਂ ਡਿੱਗਣ ਵਾਲੇ ਜੋੜੇ ਦੀ ਜਾਨ ਬਚਾਈ ਹੈ। ਇਸ ਬਾਰੇ ਮਾਂਟਰੋਜ਼ ਰਿਸਰਚ ਐਂਡ ਰੈਸਕਿਊ ਟੀਮ ਨੇ ਟਵਿਟਰ ‘ਤੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਪਤੀ-ਪਤਨੀ ਅਮਰੀਕਾ ਦੇ ਕੈਲੀਫੋਰਨੀਆ ਦੇ ਏਂਜਲਸ ਫੋਰੈਸਟ ਹਾਈਵੇਅ ਤੋਂ ਕਾਰ ਰਾਹੀਂ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਗਈ। ਕਾਰ ਦਾ ਪਹਾੜੀ ਵਿੱਚ ਫਸ ਜਾਣਾ ਜੋੜੇ ਲਈ ਜ਼ਿੰਦਗੀ ਅਤੇ ਮੌਤ ਦੀ ਲੜਾਈ ਦੇ ਬਰਾਬਰ ਸੀ। ਅਜਿਹੇ ‘ਚ ਉਨ੍ਹਾਂ ਦੇ ਫੋਨ ‘ਚ ਨੈੱਟਵਰਕ ਨਹੀਂ ਸੀ, ਜਿਸ ਨਾਲ ਕਿਸੇ ਨੂੰ ਮਦਦ ਲਈ ਬੁਲਾਇਆ ਜਾ ਸਕੇ ਪਰ ਆਈਫੋਨ 14 ਦੀ ਮਦਦ ਨਾਲ ਉਸ ਦਾ ਬਚਾਅ ਹੋ ਗਿਆ।

ਐਪਲ ਦੇ ਡਿਵਾਈਸਾਂ ਨੇ ਲੋਕਾਂ ਦੀ ਜਾਨ ਬਚਾਈ ਹੈ। ਇਸ ਵਾਰ ਵੀ ਅਜਿਹਾ ਹੀ ਇੱਕ ਕਿੱਸਾ ਸਾਹਮਣੇ ਆਈ ਹੈ, ਜਿਸ ਵਿੱਚ ਪਤੀ-ਪਤਨੀ ਨੂੰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਕੇ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ।

ਜੀ ਹਾਂ, ਐੱਪਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਹ ਫੀਚਰ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾ ਸਕਦਾ ਹੈ। ਐੱਪਲ ਦੇ ਬਹੁਤ ਸਾਰੇ ਪ੍ਰੋਡਕਟਸ ਹਨ ਜਿਨ੍ਹਾਂ ਵਿੱਚ ਲਾਈਫ ਸੇਵਿੰਗ ਫੀਚਰਸ ਹਨ। ਐੱਪਲ ਦੀ ਵਾਚ ਦੇ SOS ਫੀਚਰ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ। ਇਸ ਦੇ ਨਾਲ ਹੀ ਹੁਣ ਆਈਫੋਨ 14 ਵੀ ਲੋਕਾਂ ਦੀ ਜਾਨ ਬਚਾਉਣ ਲਈ ਫੀਚਰਸ (ਆਈਫੋਨ 14 ਸੇਵਜ਼ ਲਾਈਫ ਫੀਚਰ) ਦੇ ਨਾਲ ਹੈ।

Leave a Reply

Your email address will not be published.

Back to top button