

ਹਿੰਦੀ ਸਿਨੇਮਾ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੋਰਟ ਮੈਰਿਜ ਕੀਤੀ ਹੈ। ਰਾਖੀ ਸਾਵੰਤ ਮੈਰਿਜ ਤੇ ਆਦਿਲ ਦੁਰਾਨੀ ਦੇ ਕੋਰਟ ਮੈਰਿਜ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਹੈ। ਵਾਇਰਲ ਤਸਵੀਰਾਂ ‘ਚ ਰਾਖੀ ਸਾਵੰਤ ਕੋਰਟ ਮੈਰਿਜ ਦੇ ਕਾਗਜ਼ਾਂ ‘ਤੇ ਦਸਤਖ਼ਤ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਉਸ ਦੇ ਕੋਲ ਬੈਠਾ ਹੈ।


ਰਾਖੀ ਅਤੇ ਆਦਿਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰਾਂ ‘ਚ ਰਾਖੀ ਨੇ ਮੱਥੇ ‘ਤੇ ਚੁੰਨੀ ਲਗਾਈ ਹੈ। ਉਥੇ ਹੀ ਆਦਿਲ ਸਿੰਪਲ ਲੁੱਕ ਬਲੈਕ ਸ਼ਰਟ ਅਤੇ ਡੈਨੀਮ ‘ਚ ਨਜ਼ਰ ਆ ਰਹੇ ਹਨ।
