ਜਲੰਧਰ ਸ਼ਹਿਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਡਰ ਵਧਦਾ ਜਾ ਰਿਹਾ ਹੈ। ਹੁਣ ਉਨ੍ਹਾਂ ਨੇ ਮੱਕੜ ਮੋਟਰਜ਼ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਲੁਟੇਰਿਆਂ ਨੇ ਪਹਿਲਾਂ ਸ਼ੋਅਰੂਮ ਦੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ। ਫਿਰ ਉਨ੍ਹਾਂ ਨੂੰ ਬੰਧਕ ਬਣਾ ਲਿਆ। ਉਸ ਤੋਂ ਬਾਅਦ ਲੁੱਟ.
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਇਹ ਲੁੱਟਮਾਰ ਹੋਈ ਹੈ, ਉਹ ਥਾਣੇ ਤੋਂ ਮਹਿਜ਼ 100-150 ਮੀਟਰ ਦੀ ਦੂਰੀ ‘ਤੇ ਹੈ। ਪਰ ਲੁਟੇਰਿਆਂ ਵਿੱਚ ਖਾਕੀ ਦਾ ਕੋਈ ਡਰ ਨਹੀਂ। ਸ਼ੋਅਰੂਮ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ 5 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ 8 ਲੱਖ ਰੁਪਏ ਲੁੱਟ ਲਏ। ਲੁਟੇਰੇ ਇੱਕ ਲੈਪਟਾਪ, ਸੀਸੀਟੀਵੀ ਡੀਵੀਆਰ, ਇੱਕ ਫ਼ੋਨ ਵੀ ਲੈ ਗਏ।