[the_ad id="98460"] [the_ad id="98341"]
IndiaPunjab

PNB ’ਚ ਕਰੋੜ੍ਹਾਂ ਰੁਪਏ ਦੀ ਧੋਖਾਧੜੀ ਮਾਮਲੇ ‘ਚ CBI ਵਲੋਂ 2 ਮੁਲਜ਼ਮ ਗ੍ਰਿਫ਼ਤਾਰ

CBI arrests 2 accused in multi-crore rupee fraud case at PNB

CBI arrests 2 accused in multi-crore rupee fraud case at PNB

ਗ੍ਰੇਟਰ ਨੋਇਡਾ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ਤੋਂ ਖ਼ਾਤਾਧਾਰਕਾਂ ਦੇ ਖ਼ਾਤਿਆਂ ‘ਚੋਂ 10.24 ਕਰੋੜ ਰੁਪਏ ਗਾਇਬ ਹੋਣ ਦੇ ਮਾਮਲੇ ਵਿੱਚ ਕੇਂਦਰੀ ਜਾਸੂਸੀ ਏਜੰਸੀ (CBI) ਨੇ ਵੱਡੀ ਕਾਰਵਾਈ ਕੀਤੀ ਹੈ। ਸੀ.ਬੀ.ਆਈ. ਨੇ ਬੈਂਕ ਦੀ ਇੱਕ ਮਹਿਲਾ ਕਰਮਚਾਰੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਬੈਂਕ ਦੀ ਆਫ਼ਿਸ ਅਸਿਸਟੈਂਟ/ਸਬ-ਸਟਾਫ਼ ਦੀਪਾਂਸ਼ੀ ਅਤੇ ਇੱਕ ਨਿੱਜੀ ਵਿਅਕਤੀ ਆਸ਼ੂਤੋਸ਼ ਕੁਮਾਰ ਪਾਠਕ ਸ਼ਾਮਲ ਹਨ।

ਇਹ ਪੂਰਾ ਮਾਮਲਾ ਗ੍ਰੇਟਰ ਨੋਇਡਾ ਦੇ ਸੈਕਟਰ ਪਾਈ-1 ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਨਾਲ ਸਬੰਧਤ ਹੈ। ਬੈਂਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਸੀ.ਬੀ.ਆਈ. ਨੇ 29 ਅਕਤੂਬਰ 2026 ਨੂੰ ਐੱਫ.ਆਈ.ਆਰ. (FIR) ਦਰਜ ਕੀਤੀ ਸੀ। ਇਲਜ਼ਾਮ ਹੈ ਕਿ ਬੈਂਕ ਦੀ ਮਹਿਲਾ ਕਰਮਚਾਰੀ ਨੇ ਨਿੱਜੀ ਵਿਅਕਤੀ ਅਤੇ ਹੋਰ ਅਣਪਛਾਤੇ ਲੋਕਾਂ ਨਾਲ ਮਿਲ ਕੇ ਗਾਹਕਾਂ ਦੇ ਖ਼ਾਤਿਆਂ ‘ਚੋਂ ਬਿਨਾਂ ਇਜਾਜ਼ਤ 10.24 ਕਰੋੜ ਰੁਪਏ ਦੀ ਰਾਸ਼ੀ ਦੂਜੇ ਖ਼ਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ।

ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਿੱਜੀ ਵਿਅਕਤੀ ਆਸ਼ੂਤੋਸ਼ ਕੁਮਾਰ ਪਾਠਕ ਨੂੰ ਪੁਣੇ (ਮਹਾਰਾਸ਼ਟਰ) ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਏਜੰਸੀ ਨੇ ਅਗਲੇਰੀ ਜਾਂਚ ਲਈ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ।

Back to top button