[the_ad id="98460"] [the_ad id="98341"]
Jalandhar

ਜਲੰਧਰ ‘ਚ ਨਾਬਾਲਗ ਨੂੰ ਪੈਰ ਬੰਨ੍ਹ ਕੇ ਦਰੱਖਤ ਨਾਲ ਉਲਟਾ ਲਟਕਾ ਕੇ ਕੁੱਟਿਆ, ਕੰਨਾਂ ਤੇ ਅੱਖਾਂ ‘ਚੋਂ ਨਿਕਲਿਆ ਖੂਨ

ਜਲੰਧਰ ਚ ਨਾਬਾਲਗ ਦੇ ਪੈਰ ਬੰਨ੍ਹ ਕੇ ਦਰੱਖਤ ਤੋਂ ਉਲਟਾ ਲਟਕਾ ਕੇ ਕੁੱਟਿਆ, ਕੰਨਾਂ ਤੇ ਅੱਖਾਂ ‘ਚੋਂ ਨਿਕਲਿਆ ਖੂਨ
ਫਿਲੱਰ ਦੇ ਪਿੰਡ ਛੋਟੀ ਪਾਲ ਨੌ ਵਿੱਚ ਇੱਕ ਪੰਚ ਨੇ ਇੱਕ ਨਾਬਾਲਗ ਮਜ਼ਦੂਰ ਦੇ ਪੈਰ ਬੰਨ੍ਹ ਕੇ ਉਲਟਾ ਲਟਕਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਜ਼ਦੂਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਬਿਹਾਰ ਦੇ ਉਸ ਪਿੰਡ ਦਾ ਰਹਿਣ ਵਾਲਾ ਸੀ, ਜਿੱਥੇ ਇੱਕ ਵਿਅਕਤੀ ਪੰਚ ਤੋਂ 35 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ‘ਤੇ ਪੁਲਸ ਨੇ ਦੋਸ਼ੀ ਪੰਚ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੇ ਦੋ ਸਾਥੀਆਂ ਦੀ ਭਾਲ ਜਾਰੀ ਹੈ।

ਦਰਅਸਲ ਪੰਚ ਮਨਵੀਰ ਸਿੰਘ ਨੇ ਮਜ਼ਦੂਰ ਅਮਰਜੀਤ ਵਾਸੀ ਜ਼ਿਲ੍ਹਾ ਪੂਰਨੀਆ (ਬਿਹਾਰ) ਨੂੰ 35 ਹਜ਼ਾਰ ਰੁਪਏ ਦਿੱਤੇ ਸਨ। ਅਮਰਜੀਤ ਫਰਾਰ ਹੋ ਗਿਆ। ਮਨਵੀਰ ਨੇ ਅਮਰਜੀਤ ਦੀ ਸਾਈਕਲ ਸਵਾਰ ਦੀ ਫੁਟੇਜ ਵਾਇਰਲ ਕਰ ਦਿੱਤੀ ਤਾਂ ਜੋ ਅਮਰਜੀਤ ਬਾਰੇ ਜਾਣਕਾਰੀ ਮਿਲ ਸਕੇ। ਸ਼ਨੀਵਾਰ ਨੂੰ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਣ ਵਾਲੇ ਅਮਰਜੀਤ ਦੇ ਪਿੰਡ ਪੂਰਨੀਆ ਦਾ ਮਿਥਲੇਸ਼ (17) ਪਿੰਡ ਹੀ ਰਹਿ ਰਿਹਾ ਹੈ। ਪੁਲਸ ਨੇ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਸਾਥੀ ਫਰਾਰ ਹੈ।

Back to top button