[the_ad id="98460"] [the_ad id="98341"]
Jalandhar

ਕੈਨੇਡਾ ਭੇਜਣ ਦੇ ਨਾਂਅ ‘ਤੇ ਜਾਅਲੀ ਵੀਜ਼ਾ ਲਗਾ ਕੇ ਠੱਗੇ 5 ਲੱਖ ਰੁਪਏ

ਵਿਦੇਸ਼ ਭੇਜਣ ਦੇ ਨਾਂਅ ‘ਤੇ ਨੌਜਵਾਨ ਨਾਲ ਠੱਗੀ ਦੇ ਇਲਜ਼ਾਮ ਤਹਿਤ ਫੇਜ਼-7 ਐਕਸਪਰਟ ਪੁਆਇੰਟ ਇਮੀਗ੍ਰੇਸ਼ਨ ਕੰਪਨੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਨਿਵਾਸੀ ਮਲਕੀਤ ਸਿੰਘ ਨੇ ਐਸ.ਐਸ.ਪੀ. ਮੋਹਾਲੀ ਨੂੰ ਸ਼ਿਕਾਇਤ ਦਿਤੀ ਹੈ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ।

ਇਸ ਮਗਰੋਂ ਉਸ ਨੇ ਕੰਪਨੀ ਨਾਲ ਸੰਪਰਕ ਕੀਤਾ। ਪ੍ਰਬੰਧਕਾਂ ਨੇ ਉਸ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ 8 ਲੱਖ ਰੁਪਏ ਲੱਗਣਗੇ। ਇਸ ਦੌਰਾਨ 5 ਲੱਖ ਰੁਪਏ ਪਹਿਲਾਂ ਅਤੇ 3 ਲੱਖ ਰੁਪਏ ਬਾਅਦ ਵਿਚ ਦੇਣ ਦੀ ਗੱਲ ਹੋਈ।

ਸ਼ਿਕਾਇਤਕਰਤਾ ਨੇ ਦਸਿਆ ਕਿ ਉਸ ਨੇ ਕੰਪਨੀ ਨੂੰ 5 ਲੱਖ ਰੁਪਏ ਦਿਤੇ ਪਰ ਕੰਪਨੀ ਨੇ ਬਦਲੇ ਵਿਚ ਉਸ ਨੂੰ ਜਾਅਲੀ ਵੀਜ਼ਾ ਦਿਤਾ। ਜਦੋਂ ਇਸ ਬਾਰੇ ਉਸ ਨੇ ਕੰਪਨੀ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਕੁੱਝ ਸਮੇਂ ਬਾਅਦ ਫੇਜ਼-7 ਸਥਿਤ ਅਪਣਾ ਦਫ਼ਤਰ ਬੰਦ ਕਰ ਕੇ ਫਰਾਰ ਹੋ ਗਏ।

Back to top button