ਕੇ.ਐਮ.ਵੀ. ਨੇ ਭਾਰਤ ਸਰਕਾਰ ਦੀ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਪਹਿਲਕਦਮੀ ਦੇ ਤਹਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਰੱਖੜੀਆਂ ਸਮਰਪਿਤ ਕੀਤੀਆਂ
JALANDHAR/ SS CHAHAL
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਨੇ ਭਾਰਤ ਸਰਕਾਰ ਦੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕਾਲਜ ਕੈਂਪਸ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੈਰੀਟੇਜ ਮੈਮੋਰੀਅਲ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਮਹਾਨ ਸ਼ਹੀਦ ਭਗਤ ਸਿੰਘ ਨੂੰ ਰੱਖੜੀ ਸਮਰਪਿਤ ਕੀਤੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਮੂਹ ਮਹਾਨ ਸ਼ਹੀਦਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਸਟੂਡੈੰਟ ਵੈੱਲਫੇਰ, ਪੀਜੀ ਡਿਪਾਰਟਮੈਂਟ ਅੰਗਰੇਜ਼ੀ ਅਤੇ ਪੀਜੀ ਵਿਭਾਗ ਪੱਤਰਕਾਰੀ ਅਤੇ ਜਨ ਸੰਚਾਰ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ‘ਤੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸ: ਭਗਤ ਸਿੰਘ, ਸ਼੍ਰੀ ਰਾਜਗੁਰੂ ਅਤੇ ਸ਼੍ਰੀ ਸੁਖਦੇਵ ਦੁਆਰਾ ਦੇਸ਼ ਦੇ ਲਈ ਦਿੱਤੀ ਗਈ ਅਦੁੱਤੀ ਸ਼ਹਾਦਤ ਸਭ ਦੇ ਮਨਾਂ ਵਿੱਚ ਸਦਾ ਨਿਮਰਤਾ ਅਤੇ ਸ਼ਰਧਾ ਭਾਵ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸ: ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇ ਕੇ ਅਤੇ ਉਨ੍ਹਾਂ ਵੱਲੋਂ ਦੇਸ਼ ਪ੍ਰੇਮ ਦੇ ਸੁਨੇਹੇ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਆਪਣੇ ਦੇਸ਼ ਦੇ ਵਿਕਾਸ ਅਤੇ ਰਾਸ਼ਟਰ ਉਥਾਨ ਵੱਲ ਯੋਗਦਾਨ ਪਾਉਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨਹਾਂ ਨੇ ਅੱਗੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕੇਐਮਵੀ ਦਾ ਭਗਤ ਸਿੰਘ ਨਾਲ ਨਜ਼ਦੀਕੀ ਸਬੰਧ ਹੈ ਕਿਉਂਕਿ ਉਹ ਕੇਐਮਵੀ ਦੇ ਪ੍ਰਿੰਸੀਪਲ ਅਚਾਰਿਆ ਲੱਜਾਵਤੀ ਜੀ ਦੇ ਸਮੇਂ ਦੌਰਾਨ ਉਹਨਾਂ ਦਾ ਆਜ਼ਾਦੀ ਸੰਗਰਾਮ ਮੌਕੇ ਆ ਕੇ ਹੋਸਟਲ ਦੇ ਵਿੱਚ ਸ਼ਰਨ ਲੈਣਾ ਆਪਣੇ ਆਪ ਵਿੱਚ ਇੱਕ ਬੇਹੱਦ ਗੌਰਵਮਈ ਵਿਸ਼ਾ ਹੈ। ਭਗਤ ਸਿੰਘ ਨੂੰ ਸਾਡੀ ਸ਼ਰਧਾਂਜਲੀ ਦੇ ਚਿੰਨ੍ਹ ਵਜੋਂ ਤੇ ਉਹਨਾਂ ਨਾਲ ਨੇੜਤਾ ਅਤੇ ਸਾਂਝ ਨੂੰ ਕਾਇਮ ਰੱਖਣ ਲਈ ਕੇ.ਐਮ.ਵੀ. ਦੇ ਹੋਸਟਲ ਵਿੱਚ ਇੱਕ ਵਿਰਾਸਤੀ ਯਾਦਗਾਰ ਦਾ ਨਿਰਮਾਣ ਕੀਤਾ ਹੈ। ਕੇ.ਐਮ.ਵੀ ਇੱਕ ਰਾਸ਼ਟਰਵਾਦੀ ਸੰਸਥਾ ਹੈ ਜਿਸਨੇ ਸੁਤੰਤਰਤਾ ਸੰਗਰਾਮ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ ਹੈ ਕਿਉਂਕਿ ਸਾਡੀਆਂ ਵਿਦਿਆਰਥਣਾਂ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਔਰਤਾਂ ਵਿੱਚੋਂ ਇੱਕ ਹਨ। ਇਸ ਮੌਕੇ ਪੀਜੀ ਸੰਗੀਤ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਖੂਬਸੂਰਤ ਸੰਗੀਤਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਮੈਡਮ ਪ੍ਰਿੰਸੀਪਲ ਨੇ ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਲਈ ਦੇ ਪੀਜੀ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਮਧੂਮੀਤ ਦੇ ਯਤਨਾਂ ਦੀ ਸ਼ਲਾਘਾ ਕੀਤੀ।