We are personally monitoring the pending cases of NRI matters to resolve them on merit and within the stipulated time: Dr. Ravjot Singh NRI Minister
ਲੁਧਿਆਣਾ ਵਿਖੇ ਕਰਵਾਏ ਗਈ ‘ਐਨ.ਆਰ.ਆਈ ਮਿਲਣੀ 2026’ ਦੌਰਾਨ ਚਾਰ ਜਿਲਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ*
*ਹਰ ਮਹੀਨੇ ਦੋ ਐਨ.ਆਰ.ਆਈ ਮਿਲਣੀਆਂ ਰਾਹੀਂ ਸੁਣੀਆਂ ਜਾ ਰਹੀਆਂ ਹਨ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ*

ਲੁਧਿਆਣਾ, 22 ਜੁਲਾਈ: ਮਨਜੋਤ ਚਾਹਲ
ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਤ ਹਰ ਮਸਲੇ ਦਾ ਨਿਪਟਾਰਾ ਪੂਰੀ ਪਾਰਦਰਸ਼ਤਾ, ਮੈਰਿਟ ਅਤੇ ਸਮਾਂਬੱਧ ਢੰਗ ਨਾਲ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਲਗਾਤਾਰ ਯਤਨਸ਼ੀਲ ਹੈ।
ਸੋਹਣ ਲਾਲ ਪਾਹਵਾ ਆਡੀਟੋਰੀਅਮ, ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਕਰਵਾਈ ਗਈ ‘ਐਨ.ਆਰ.ਆਈ. ਮਿਲਣੀ-2026’ ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਨੂੰ ਮੌਕੇ ’ਤੇ ਸੁਣਨਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਰਾਹੀਂ ਉਨ੍ਹਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰਵਾਉਣਾ ਹੈ। ਇਸ ਮਿਲਣੀ ਵਿੱਚ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਆਪਣੀ ਮਿਹਨਤ, ਯੋਗਤਾ ਅਤੇ ਕਾਬਲੀਅਤ ਨਾਲ ਵਿਸ਼ਵ ਪੱਧਰ ’ਤੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਹ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਨਾਤਾ ਰੱਖਦੇ ਹਨ, ਇਸ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਅੱਜ ਦੀ ਐਨ.ਆਰ.ਆਈ. ਮਿਲਣੀ ਦੌਰਾਨ ਕਰੀਬ 50 ਸ਼ਿਕਾਇਤਾਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਪਹਿਲਾ ਕੇਸ ਭਰਾਵਾਂ ਦਰਮਿਆਨ ਚੱਲ ਰਹੇ ਪੁਰਾਣੇ ਪਰਿਵਾਰਕ ਵਿਵਾਦ ਨਾਲ ਸਬੰਧਤ ਸੀ, ਜਿਸ ਵਿੱਚ ਦੋਵਾਂ ਧਿਰਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੱਢਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਸੰਭਵ ਹੋਵੇ, ਉੱਥੇ ਆਪਸੀ ਸਹਿਮਤੀ ਅਤੇ ਪਿਆਰ-ਮੁਹੱਬਤ ਨਾਲ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ।
ISSUES OF NON-RESIDENT PUNJABIS WILL BE RESOLVED IN A TRANSPARENT, FAIR AND TIME-BOUND MANNER: DR. RAVJOT SINGH*
*GRIEVANCES OF NRI PUNJABIS FROM FOUR DISTRICTS HEARD DURING ‘NRI MILNI-2026’ HELD AT LUDHIANA*


Ludhiana, July 22: MANJOT CHAHAL
Punjab NRI Affairs Minister Dr. Ravjot Singh today asserted that every issue concerning Non-Resident Punjabis will be addressed in a transparent, fair and time-bound manner. He said the Punjab Government is making sustained efforts to ensure the prompt and effective resolution of grievances faced by Punjabis living abroad.
Addressing Non-Resident Punjabis during the ‘NRI Milni-2026’ organised at Sohan Lal Pahwa Auditorium in Ludhiana, Dr. Ravjot Singh said the objective of this special programme was to hear the grievances of NRIs and ensure immediate and on the spot action by the concerned authorities for their resolution.
A large number of Non-Resident Punjabis belonging to the districts of Ludhiana, Sangrur, Barnala and Malerkotla participated in the event. Prominent amongst those present were Secretary NRI Affairs, Mohammad Tayyab, Divisional Commissioner Jalandhar Ramvir Singh, Special Secretary, NRI Affairs, Amandeep Kaur, Deputy Commissioner Himanshu Jain, and other senior officers of the concerned departments.
Interacting with the media, Dr. Ravjot Singh said that Punjabis settled abroad continue to maintain a deep bond with their roots, culture and heritage and have earned global recognition for both Punjab and India. He said that under the directions of Chief Minister S. Bhagwant Singh Mann, every NRI-related matter is being heard and resolved in a fair, transparent and time-bound manner.
He said that the majority of complaints received from NRIs relate to property disputes, illegal occupation of land, documentary irregularities and matrimonial issues. Every year, nearly 5,000 to 6,000 complaints are received, with a substantial number being resolved either through mutual settlement or the due legal process.
Dr. Ravjot Singh said that he is personally monitoring cases that have remained pending for a long time or where proceedings have been delayed. He said such matters are being reviewed regularly with the concerned officers to ensure their early disposal.
Read Next
5 hours ago
ਵੱਡੀ ਖਬਰ, ਪੰਜਾਬ ਯੂਨੀਵਰਸਿਟੀ ‘ਚ ਕਰੰਟ ਲੱਗਣ ਨਾਲ PhD ਸਕਾਲਰ ਨੌਜਵਾਨ ਕੁੜੀ ਦੀ ਮੌਤ; ਮੱਚਿਆ ਹੜਕੰਪ
6 hours ago
ਮੁੱਖ ਮੰਤਰੀਆਂ ਦੀਆਂ ਜਾਇਦਾਦਾਂ ਦੇ ਪੜ੍ਹੋ ਵੇਰਵੇ, ਜਾਣੋ ਸਭ ਤੋਂ ਅਮੀਰ CM ਕੌਣ ?
8 hours ago
NHAI ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦੇ ਨਾਂ ਤੇ ਕਾਰੋਬਾਰੀ ਨਾਲ 7 ਕਰੋੜ ਰੁਪਏ ਦੀ ਠੱਗੀ ਦਾ ਪਰਦਾਫਾਸ਼
1 day ago
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ 13 ਜ਼ਿਲ੍ਹਿਆਂ ਦੇ ਯੂਥ ਪ੍ਰਧਾਨ ਨਿਯੁਕਤ
1 day ago
ਪ੍ਰਧਾਨ ਮੰਤਰੀ ਦੇ ਬਣਾਏ ਫਾਸਟ-ਟਰੈਕ ਅਦਾਲਤ ‘ਚ ਪਹਿਲੇ ਦਿਨ ਹੀ ਲਟਕਿਆ ਇਨਸਾਫ਼, CBI ਦਾ ਵਕੀਲ ਰਿਹਾ ਗੈਰ ਹਾਜ਼ਰ
1 day ago
ਭਾਰਤ ‘ਚ ਇੱਥੇ ਪਹਿਲਾਂ ਮਨਾਉਂਦੇ ਨੇ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ !
1 day ago
ਬਾਬਾ ਬਾਲਕ ਨਾਥ ਮੰਦਰ ਤੋਂ ਅੰਮ੍ਰਿਤਸਰ ਆ ਰਹੀ ਸ਼ਰਧਾਲੂਆਂ ਦੀ ਬੱਸ ਪਲਟੀ, 2 ਲੋਕਾਂ ਦੀ ਮੌਤ, 13 ਸ਼ਰਧਾਲੂ ਜ਼ਖਮੀ
1 day ago
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲ, ਕਾਲਜਾਂ ਤੇ ਯੂਨੀਵਰਸਿਟੀ ‘ਚ ਛੁੱਟੀ; ਮੁੱਖ ਬਾਜ਼ਾਰ ਬੰਦ
4 days ago
ਥਾਣੇਦਾਰ ਨੇ ਪਹਿਲਾਂ ਵੀਡੀਓ ਬਣਾਈ ਫਿਰ ਨਹਿਰ ‘ਚ ਮਾਰੀ ਛਾਲ ਮਾਰ ਕੇ ਕੀਤੀ ਖੁਦਕੁਸ਼ੀ
4 days ago
CA ਨੇ ਪਤਨੀ ਨਾਲ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਆਤਮਹੱਤਿਆ, ਇਲਾਕੇ ‘ਚ ਮੱਚੀ ਸਨਸਨੀ
Back to top button