
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ।
ਵੀਡੀਓ ਲੋਕਾਂ ਨੂੰ ਸੋਚਣ ਲਈ ਵੀ ਮਜਬੂਰ ਕਰ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਨਾਲ ਹੀ ਲੋਕ ਇਸ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹੋਟਲ ‘ਚ ਇਕ ਬੱਚਾ ਭੁੱਖਾ ਬੈਠਾ ਹੈ। ਉਸੇ ਸਮੇਂ, ਇੱਕ ਔਰਤ ਖਾਣਾ ਖਾ ਕੇ ਆਪਣੀ ਪਲੇਟ ਛੱਡ ਕੇ ਉੱਠ ਜਾਂਦੀ ਹੈ। ਬੱਚਾ ਇੰਨਾ ਭੁੱਖਾ ਹੈ ਕਿ ਉਹ ਜੂਠਾ ਖਾਣਾ ਖਾਣ ਲਈ ਮਜਬੂਰ ਹੋ ਜਾਂਦਾ ਹੈ। ਉਹ ਔਰਤ ਦੇ ਮੇਜ਼ ਦੇ ਨੇੜੇ ਜਾਂਦਾ ਹੈ ਅਤੇ ਉਸਦੀ ਪਲੇਟ ਵਿੱਚੋਂ ਖਾਣਾ ਸ਼ੁਰੂ ਕਰਦਾ ਹੈ। ਉਸੇ ਵੇਲ੍ਹੇ ਵੇਟਰ ਉੱਥੇ ਆ ਜਾਂਦਾ ਹੈ ਅਤੇ ਪਲੇਟ ਚੁੱਕ ਕੇ ਉਸ ਕੋਲੋਂ ਖੋਹ ਲੈਂਦਾ ਹੈ। ਇਹ ਦੇਖ ਕੇ ਬੱਚਾ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਰੋਣ ਲੱਗ ਜਾਂਦਾ ਹੈ।