
ਜਲੰਧਰ, ਐਚ ਐਸ ਚਾਵਲਾ।
ਸ. ਭਗਵੰਤ ਸਿੰਘ ਮਾਨ , ਮੁੱਖ ਮੰਤਰੀ ਪੰਜਾਬ ਵੱਲੋਂ ਆਮ ਲੋਕਾਂ ਅਤੇ ਪੰਜਾਬ ਪੁਲਿਸ ਦੀ ਸਹੂਲਤ ਲਈ ਇਕ ਪੋਰਟਲ Public Grevienance Domain ਦੀ ਸ਼ੁਰੂਆਤ ਕੀਤੀ ਗਈ ਹੈ । ਜਿਸ ਰਾਹੀਂ ਆਮ ਪਬਲਿਕ ਕੋਈ ਵੀ ਸ਼ਿਕਾਇਤ ਆਨ ਲਾਈਨ ਰਾਹੀਂ ਵੀ ਦੇ ਸਕਦੀ ਹੈ, ਜਿਸ ਨਾਲ ਨਾ ਕੇਵਲ ਸਮੇਂ ਦੀ ਬਚਤ ਹੁੰਦੀ ਹੈ ਪ੍ਰੰਤੂ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦੀ ਮੋਜੂਦਾ ਸਥਿੱਤੀ ਵੀ ਟਰੇਸ ਕਰ ਸਕਦਾ ਹੈ ਅਤੇ ਉਸ ਨੂੰ ਵਾਰ ਵਾਰ ਪੁਲਿਸ ਦਫਤਰ ਆਉਣ ਦੀ ਜਰੂਰਤ ਨਹੀਂ ਹੁੰਦੀ । ਇਸ ਨਾਲ ਪੁਲਿਸ ਦੇ ਕੀਮਤੀ ਸਮੇਂ ਦੀ ਵੀ ਬਚਤ ਹੁੰਦੀ ਹੈ।
ਉਪਰੋਕਤ ਪੋਰਟਲ ਨੂੰ ਪੁਲਿਸ ਵਿਭਾਗ ਵਿੱਚ ਪੂਰੀ ਤਰਾਂ ਨਾਲ ਲਾਗੂ ਕਰਨ ਸਬੰਧੀ ਅੱਜ ਮਿਤੀ 15/9/2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ , ਨਿਮਨ ਹਸਤਾਖਰ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸਿਟੀ -2 ਵੱਲੋਂ ਸਮੂਹ ਮੁੱਖ ਅਫਸਰ ਥਾਣਾਜਾਤ ਅਤੇ ਸਮੂਹ ਮੁਨਸ਼ੀ ਥਾਣਾਜਾਤ ਜਲੰਧਰ ਕਮਿਸ਼ਨਰੇਟ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਉਪਰੋਕਤ ਪੋਰਟਲ ਨੂੰ ਜ਼ਮੀਨੀ ਪੱਧਰ ਪਰ ਲਾਗੂ ਕਰਨ ਅਤੇ ਹਰੇਕ ਸ਼ਿਕਾਇਤ ਦਾ ਸਮੇਂ ਸਿਰ ਅਤੇ ਤੱਥਾਂ ਦੇ ਆਧਾਰ ਤੇ ਨਿਪਟਾਰਾ ਕਰਨ ਸਬੰਧੀ ਬਰੀਫ ਕੀਤਾ ਗਿਆ।
ਉਪੋਰਕਤ ਤੋਂ ਇਲਾਵਾ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਸਮੂਹ ਮੁੱਖ ਅਫਸਰ ਥਾਣਾਜਾਤ ਨੂੰ ਜਲੰਧਰ ਕਮਿਸ਼ਨਰੇਟ ਦੇ ਹਦੂਦ ਅੰਦਰ ਕ੍ਰਾਇਮ ਚਾਰਟ ਨੂੰ ਥੱਲੇ ਲੈ ਕੇ ਆਉਣ , ਮਾੜੇ ਅਨਸਰਾਂ ਪਰ ਨਕੇਲ ਕੱਸਣ , ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਵੱਧ ਤੋਂ ਵੱਧ ਕਾਰਵਾਈ ਕਰਕੇ ਰਿਕਵਰੀ ਕਰਨ ਅਤੇ ਲੋਕਾਂ ਦੇ ਨਾਲ ਤਾਲ ਮੇਲ ਕਰਕੇ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਨੂੰ ਹੋਰ ਵਧਿਆ ਬਨਾਉਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਆਉਣ ਵਲੇ ਸਮੇਂ ਵਿੱਚ ਮਾਨਯੌਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਾਰੀ ਕੀਤੇ ਉਪਰੋਕਤ ਪੋਰਟਲ ਦੀ ਮਦਦ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਵਿੱਚ ਤੇਜੀ ਆਵੇਗੀ।