
ਪੀਏਪੀ ਜਲੰਧਰ ਛਾਉਣੀ ਕਮਾਡੈਂਟ 7ਵੀ-ਬਨ ਦੇ ਦਫਤਰ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਮੁਲਾਜਿਮ ਜਾਂ ਅਧਿਕਾਰੀ ਨੇ ਆਪਣੀ ਜਾਂ ਫਿਰ ਆਪਣੇ ਕਿਸੇ ਅਫਸਰ ਵਿਭਾਗ ਦੀ ਵਰਦੀ ਪਹਿਨੇ ਹੋਏ ਦੀ ਫੋਟੋ ਆਪਣੇ ਵੱਟਸਐਪ ਅਕਾਂਊਟ, ਫੇਸਬੁੱਕ ਅਕਾਂਊਟ, ਇੰਸਟਾਗ੍ਰਾਮ, ਟਵਿੱਟਰ ਜਾਂ ਫਿਰ ਕਿਸੇ ਯੂ-ਟਿਊਬ ਚੈਨਲ ਉੱਪਰ ਲਗਾਈ ਹੋਈ ਹੈ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਉੱਥੋ ਹਟਾ ਲਿਆ ਜਾਵੇ ਤੇ ਅੱਗੇ ਤੋਂ ਵੀ ਧਿਆਨ ਰੱਖਿਆ ਜਾਵੇ ਕਿ ਆਪਣੇ ਕਿਸੇ ਸੋਸ਼ਲ ਮੀਡੀਆ ਅਕਾਂਊਟ ਉੱਪਰ ਆਪਣੀ ਵਰਦੀ ਸਮੇਤ ਫੋਟੋ ਨਾ ਲਗਾਈ ਜਾਵੇ ਲੇਕਿਨ ਜੇਕਰ ਫਿਰ ਵੀ ਕੋਈ ਮੁਲਾਜਿਮ ਜਾਂ ਅਧਿਕਾਰੀ ਇਸ ਪ੍ਰਤੀ ਕੁਤਾਹੀ ਕਰੇਗਾ ਤਾਂ ਉਸ ਖਿਲਾਫ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।