
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੇ ਸਰਪੰਚ ਤੇ ਸਿਆਸਤ ‘ਚ ਚਰਚਿਤ ਵਿਅਕਤੀ ਅਵਨ ਕੁਮਾਰ ਸੋਨੂ ਚੀਮਾ ਨੂੰ ਅਣਪਛਾਤੇ ਨੌਜਵਾਨ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਜਦੋਂ ਸੋਨੂ ਚੀਮਾ ਸੈਲੂਨ ‘ਤੇ ਕਟਿੰਗ ਕਰਵਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨੂ ਚੀਮਾ ਦੇ ਦੋ ਗੋਲੀਆਂ ਲੱਗੀਆਂ ਹਨ। ਜਿਸ ਨੂੰ ਗੰਭੀਰ ਹਾਲਤ ‘ਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ । ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੈਲੂਨ ਸੰਚਾਲਕ ਵਿਜੇ ਮੁਤਾਬਕ ਇਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਕਟਿੰਗ ਕਰਵਾਉਣ ਲਈ ਕਿਹਾ। ਉਸਨੇ ਥੋੜ੍ਹੀ ਦੇਰ ਉਡੀਕ ਲਈ ਬੈਠਣ ਲਈ ਕਿਹਾ। ਪਰ ਕੁਝ ਮਿੰਟ ਬਾਅਦ ਹੀ ਉਸਨੇ ਸੋਨੂ ਚੀਮਾ ਜੋ ਕਟਿੰਗ ਕਰਵਾ ਰਹੇ ਸੀ ਉੱਪਰ ਗੋਲੀ ਚਲਾ ਦਿੱਤੀ। ਘਟਨਾ ਸਥਾਨ ‘ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਮੁਤਾਬਕ ਗੋਲੀ ਮਾਰਨ ਵਾਲਾ ਮੋਟਰਸਾਈਕਲ ‘ਤੇ ਆਇਆ ਸੀ ਤੇ ਉਸਦਾ ਇਕ ਸਾਥੀ ਬਾਇਕ ਸਟਾਰਟ ਕਰਕੇ ਬਾਹਰ ਖੜਾ ਰਿਹਾ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਜਣੇ ਫਰਾਰ ਹੋ ਗਏ।