
ਸਮੱਸਿਆਵਾਂ ਸੁਣ ਕੇ ਹੱਲ ਕਰਨ ਦਾ ਦਿੱਤਾ ਭਰੋਸਾ, ਕੁਸ਼ਟ ਰੋਗੀਆਂ ਨੂੰ ਦਵਾਈਆਂ ਅਤੇ ਫਲ ਦੇ ਕੇ ਕੀਤੀ ਸੇਵਾ
ਜਲੰਧਰ, ਐਚ ਐਸ ਚਾਵਲਾ।
ਸ਼੍ਰੀਮਤੀ ਗੁਰਪ੍ਰੀਤ ਕੌਰ ਦਿਉ IPS ਏ.ਡੀ.ਜੀ.ਪੀ ਕਮਿਊਨਟੀ ਪੁਲਿਸਿੰਗ ਪੰਜਾਬ ਚੰਡੀਗੜ੍ਹ ਜੀ ਅਤੇ ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਤੇ ਮਾਰਗਦਰਸ਼ਨ ਅਨੁਸਾਰ ਸ਼੍ਰੀਮਤੀ ਵੱਤਸਲਾ ਗੁਪਤਾ IPS, DCP ਸਥਾਨਿਕ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਕੁਸ਼ਟ ਆਸ਼ਰਮ ਜਲੰਧਰ ਵਿਖੇ ਗਏ। ਜਿਥੇ NGO ਜਨ-ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਡਾ. ਸੁਰਿੰਦਰ ਕਲਿਆਣ ਤੇ ਸੁਸਾਇਟੀ ਦੇ ਪ੍ਰਧਾਨ ਕਿਰਤੀ-ਕਾਂਤ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
DCP ਸ਼੍ਰੀਮਤੀ ਵੱਤਸਲਾ ਗੁਪਤਾ ਨੇ ਕੁਸ਼ਟ ਆਸ਼ਰਮ ਜਲੰਧਰ ਵਿੱਚ ਕੁਸ਼ਟ ਰੋਗ ਤੋ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੁਸ਼ਟ ਰੋਗੀਆਂ ਨੂੰ ਦਵਾਈਆਂ ਅਤੇ ਫਲ ਦੇ ਕੇ ਸੇਵਾ ਕੀਤੀ। ਇਸ ਮੌਕੇ DCP ਸਾਹਿਬ ਨੇ ਹਾਜਰ ਮੋਹਤਬਰ ਤੇ ਪਤਵੰਤੇ ਸੱਜਣਾ ਨੂੰ ਇਹ ਸੁਨੇਹਾ ਦਿੱਤਾ ਕਿ ਸਾਨੂੰ ਸਾਰਿਆ ਨੂੰ ਆਪਣੇ ਕੰਮ ਕਾਰ ਦੇ ਨਾਲ ਨਾਲ ਇਸ ਤਰਾਂ ਦੀ ਸਮਾਜ ਸੇਵਾ ਕਰਨ ਦੀ ਵੀ ਲੋੜ ਹੈ।
NGO ਜਨ-ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਡਾ. ਸੁਰਿੰਦਰ ਕਲਿਆਣ ਤੇ ਸੁਸਾਇਟੀ ਦੇ ਪ੍ਰਧਾਨ ਕਿਰਤੀ-ਕਾਂਤ ਅਤੇ ਸੁਸਾਇਟੀ ਦੇ ਮੈਂਬਰ ਜਤਿੰਦਰ ਸਿੰਘ ਅਤੇ ਕੁਸ਼ਟ ਆਸ਼ਰਮ ਦੇ ਸੈਕਟਰੀ ਅਜੇ ਕੁਮਾਰ ਨੇ DCP ਸਾਹਿਬ ਦੇ ਕੁਸ਼ਟ ਆਸ਼ਰਮ ਆਉਣ ਤੇ ਕੁਸ਼ਟ ਰੋਗੀਆਂ ਦੇ ਪਰਿਵਾਰਾਂ ਦੀ ਹੌਂਸਲਾ ਅਫਜ਼ਾਈ ਲਈ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਕੁਸ਼ਟ ਆਸ਼ਰਮ ਵਿੱਚ ਰਹਿੰਦੇ ਵਿਅਕਤੀਆਂ ਦਾ ਵੋਟਰ ਕਾਰਡ ਤਾਂ ਬਣਿਆ ਹੈ, ਪ੍ਰੰਤੂ ਇਹਨਾ ਦਾ ਰਾਸ਼ਨ ਕਾਰਡ ਬਾਰ ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀ ਬਣ ਰਿਹਾ। ਇਸ ਸਬੰਧ ਵਿੱਚ DCP ਸ਼੍ਰੀਮਤੀ ਵੱਤਸਲਾ ਗੁਪਤਾ ਨੇ ਯਕੀਨ ਦਵਾਇਆ ਕਿ ਸਬੰਧਤ ਵਿਭਾਗ ਅਤੇ ਉੱਚ ਅਫਸਰਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹਲ ਕਰਵਾਇਆ ਜਾਵੇਗਾ।
ਇਸ ਮੌਕੇ NGO ਐਨੀਮਲ ਪ੍ਰੋਟੈਕਸ਼ਨ ਫਾਊਡੇਸ਼ਨ ਤੋ ਸ਼੍ਰੀਮਤੀ ਜਸਪ੍ਰੀਤ ਕੋਰ ਸਿਆਲ, ਸ਼੍ਰੀ ਰਾਜ ਕੁਮਾਰ ਸਾਕੀ ਪੰਜਾਬ ਪੁਲਿਸ ਮੀਡੀਆ ਅਡਵਾਈਜਰ, ਜਿਲ੍ਹਾ ਸਾਂਝ ਕੇਂਦਰ ਕਮਿਸ਼ਨਰੇਟ ਜਲੰਧਰ ਤੋਂ ਇੰਸਪੈਕਟਰ ਗੁਰਦੀਪ ਲਾਲ ਅਤੇ ਇੰਸਪੈਕਟਰ ਸੰਜੀਵ ਕੁਮਾਰ, ਇੰਸਪੈਕਟਰ ਸੁਰਿੰਦਰ ਕੌਰ, ਥਾਣਾ ਡਵੀਜਨ ਨੰਬਰ 8 ਤੋਂ SHO ਸ਼੍ਰੀ ਕੁਲਦੀਪ ਸਿੰਘ, ASI ਗੁਰਮਿੰਦਰ ਸਿੰਘ, ASI ਸੇਵਾ ਸਿੰਘ, ਸੀਨੀਅਰ ਕਾਂਸਟੇਬਲ ਵਿਨੋਦ ਕੁਮਾਰ, CPRC Branch ਤੋੰ ਵਿਨੋਦ ਕੁਮਾਰ, ਲੇਡੀ ਸੀਨੀਅਰ ਕਾਂਸਟੇਬਲ ਮਨਦੀਪ ਕੌਰ ਮੌਜੂਦ ਸਨ।