PunjabWorld

ਨਾਬਾਲਗ ਕੁੜੀਆਂ ਦੇ ਜਿਣਸੀ ਸ਼ੋਸ਼ਣ ਕਰਨ ‘ਤੇ ਕੈਨੇਡਾ ‘ਚ ਪੰਜਾਬੀ ਮੂਲ ਦੇ ਪਿਤਾ-ਪੁੱਤ ਗ੍ਰਿਫਤਾਰ

ਕੈਨੇਡਾ ਦੇ ਕੈਲਗਰੀ ਵਿਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਪਿਤਾ-ਪੁੱਤਰ ਦੱਖਣ ਪੱਛਮੀ ਕੈਲਗਰੀ ਸਟ੍ਰਿਪ ਮਾਲ ਦੇ ਮਾਲਕ ਹਨ। ਉੁਨ੍ਹਾਂ ‘ਤੇ ਨਾਬਾਲਗ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਸ਼ਰਾਬ, ਸਿਗਰਟ ਤੇ ਡਰੱਗ ਦੇਣ ਦਾ ਦੋਸ਼ ਹੈ। ਕੈਲਗਰੀ ਪੁਲਿਸ ਦੇ ਸਾਹਮਣੇ ਅਜਿਹੀ ਲੜਕੀ ਵੀ ਆਈ ਹੈ, ਜਿਸ ਦੀ ਉਮਰ 13 ਸਾਲ ਤੋਂ ਘੱਟ ਸੀ।

 

ਮਾਮਲੇ ਦੀ ਜਾਂਚ ਅਪ੍ਰੈਲ 2023 ਵਿਚ ਉਦੋਂ ਸ਼ੁਰੂ ਹੋਈ ਸੀ ਜਦੋਂ 13 ਸਾਲ ਦੀ ਇਕ ਬੱਚੀ ਅਚਾਨਕ ਕੈਨੇਡਾ ਦੇ ਕੈਲਗਰੀ ਵਿਚ ਲਾਪਤਾ ਹੋ ਗਈ। ਪੁਲਿਸ ਲੜਕੀ ਤੱਕ ਪਹੁੰਚੀ ਤਾਂ ਉਸ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ 24 ਸਾਲਾ ਸੁਮਰਿਤ ਸਿੰਘ ਵਾਲੀਆ ਨਾਲ ਰਿਸ਼ਤੇ ਵਿਚ ਸੀ। ਪੁਲਿਸ ਮੁਤਾਬਕ ਲੜਕੀ ਨੇ ਕਿਹਾ ਕਿ ਵਾਲੀਆ ਨੇ ਉਸ ਨੂੰ ਸ਼ਰਾਬ, ਡਰੱਗਸ ਤੇ ਵੇਪਸ ਦਿੱਤੇ ਸਨ। ਵਾਲੀਆ ਤੇ ਉਨ੍ਹਾਂ ਦੇ 56 ਸਾਲਾ ਪਿਤਾ ਗੁਰਪ੍ਰਤਾਪ ਸਿੰਘ ਵਾਲੀਆ ਹੇਡਨ ਰੋਡ ਐੱਸ. ਡਬਲਯੂ. ਦੇ 200 ਬਲਾਕ ਵਿਚ ਹੇਸਬੋਰੋ ਵਿਚ ਦੋ ਗੁਆਂਢੀ ਦੁਕਾਨਾਂ ਦੇ ਮਾਲਕ ਹਨ। ਪੁਲਿਸ ਨੇ ਉਨ੍ਹਾਂ ਦੇ ਕੰਪਿਊਟਰ ਜ਼ਬਤ ਕੀਤੇ ਤਾਂ ਉਸ ਵਿਚ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਮਿਲੀਆਂ। ਪੁਲਿਸ ਨੇ ਬੀਤੇ ਦਿਨੀਂ ਉਨ੍ਹਾਂ ਦੇ ਸਟੋਰ ਤੋਂ ਪਿਤਾ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਂਚ ਵਿਚ ਪਤਾ ਲੱਗਾ ਕਿ ਦਸੰਬਰ 2022 ਵਿਚ ਇਸ ਸਾਲ ਮਈ ਵਿਚ ਕਈ ਨਾਬਾਲਗ ਕੁੜੀਆਂ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਸਿਗਰਟ, ਸ਼ਰਾਬ, ਵੇਪਸ ਦਿੱਤੀ ਗਈ ਸੀ। ਜਿੰਨੀਆਂ ਵੀ ਲੜਕੀਆਂ ਦੇ ਨਾਂ ਸਾਹਮਣੇ ਆਏ ਸਾਰਿਆਂ ਦੀ ਉਮਰ 16 ਸਾਲ ਤੋਂ ਘੱਟ ਸੀ।

ਸੁਮਰਿਤ ਤੇ ਗੁਰਪ੍ਰਤਾਪ ਵਾਲੀਆ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਧਿਕਾਰੀਆਂ ਨੇ ਜਾਂਚ ਦੇ ਸਿਲਸਿਲੇ ਵਿਚ ਪੈਨੋਰਮਾ ਹਿਲਸ ਵਿਚ ਪੈਨਾਮਾਊਂਟ ਕਲੋਜ ਐੱਨਡਬਲਯੂ ਦੇ 100 ਬਲਾਕ ਵਿਚ ਇਕ ਘਰ ਦੀ ਤਲਾਸ਼ੀ ਲਈ। ਤਲਾਸ਼ੀ ਵਿਚ 975 ਗ੍ਰਾਮ ਕੋਕੀਨ ਮਿਲਿਆ ਜਿਸ ਦੀ ਅਨੁਮਾਨਿਤ ਕੀਮਤ 97500 ਅਮਰੀਕਨ ਡਾਲਰ ਹੈ। ਕੰਪਿਊਟਰ ਤੋਂ ਚਾਈਲਡ ਪੋਨੋਗ੍ਰਾਫੀ ਤੋਂ ਇਲਾਵਾ ਦੁਕਾਨ ਤੋਂ ਡਰੱਗਸ ਤੇ ਡਰੱਗ ਪੈਰਫਰਨਲੀਆ, ਤੰਬਾਕੂ ਤੇ ਵੈਪ ਦੇ ਕਾਰਤੂਸ ਜ਼ਬਤ ਕੀਤੇ ਗਏ।

Leave a Reply

Your email address will not be published.

Back to top button