EntertainmentIndia

SDM ਨੇ ਘੁੰਡ ਕੱਢ ਕੇ ਮਾਰੀ ਰੇਡ! ਹਸਪਤਾਲ ‘ਚ ਮਚ ਗਿਆ ਹੜਕੰਪ, ਪੈ ਗਈਆਂ ਭਾਜੜਾਂ

ਹਸਪਤਾਲ ‘ਚ SDM ਨੇ ਘੁੰਡ ਕੱਢ ਕੇ ਮਾਰੀ ਰੇਡ! ਮਚ ਗਿਆ ਹੜਕੰਪ, ਪੈ ਗਈਆਂ ਭਾਜੜਾਂ

ਫ਼ਿਰੋਜ਼ਾਬਾਦ ਸਥਿਤ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜ਼ਿਲ੍ਹੇ ਦੀ ਮਹਿਲਾ ਐਸਡੀਐਮ (ਆਈਏਐਸ) ਅਚਨਚੇਤ ਨਿਰੀਖਣ ਲਈ ਪਹੁੰਚੀ। ਐਸਡੀਐਮ ਮਰੀਜ਼ ਦੇ ਭੇਸ ਵਿੱਚ ਜਾਂਚ ਲਈ ਪੁੱਜੇ ਸਨ। ਉਹ ਆਮ ਮਰੀਜ਼ਾਂ ਵਾਂਗ ਘੁੰਡ ਵਿਚ ਡਾਕਟਰ ਦੀ ਪਰਚੀ ਲੈਣ ਲਈ ਕਤਾਰ ਵਿੱਚ ਖੜ੍ਹੇ ਹੋ ਗਏ। ਪਹਿਲਾਂ ਤਾਂ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ। ਪਰ ਜਦੋਂ ਪਤਾ ਲੱਗਾ ਕਿ ਘੁੰਡ ਵਾਲੀ ਔਰਤ ਕੋਈ ਹੋਰ ਨਹੀਂ ਸਗੋਂ ਐਸਡੀਐਮ ਹੈ ਤਾਂ ਉਥੇ ਮੌਜੂਦ ਕਰਮਚਾਰੀ ਹੈਰਾਨ ਰਹਿ ਗਏ। ਐਸਡੀਐਮ ਨੇ ਸਿਹਤ ਕੇਂਦਰ ਵਿੱਚ ਕਈ ਖਾਮੀਆਂ ਪਾਈਆਂ।

ਦਰਅਸਲ, ਫਿਰੋਜ਼ਾਬਾਦ ਦੀ ਐਸਡੀਐਮ ਸਦਰ ਕ੍ਰਿਤੀ ਰਾਜ ਮੰਗਲਵਾਰ (12 ਮਾਰਚ) ਨੂੰ ਦੀਦਾਮਈ ਸਥਿਤ ਸ਼ਕੀਲਾ ਨਈਮ ਸਿਹਤ ਕੇਂਦਰ ਦਾ ਗੁਪਚੁਪ ਤਰੀਕੇ ਨਾਲ ਚੈਕਿੰਗ ਕਰਨ ਲਈ ਪਹੁੰਚੇ। ਉਹ ਆਪਣੀ ਕਾਰ ਹਸਪਤਾਲ ਤੋਂ ਬਹੁਤ ਦੂਰ ਛੱਡ ਕੇ ਘੁੰਡ ਵਿਚ ਮਰੀਜ਼ ਦੇ ਭੇਸ ਵਿਚ ਹਸਪਤਾਲ ਵਿਚ ਦਾਖਲ ਹੋਏੇ। ਅਜਿਹੇ ‘ਚ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ।

ਦੱਸਿਆ ਜਾ ਰਿਹਾ ਹੈ ਕਿ ਫ਼ਿਰੋਜ਼ਾਬਾਦ ਦੇ ਸਿਹਤ ਵਿਭਾਗ ਵਿੱਚ ਬੇਨਿਯਮੀਆਂ, ਭ੍ਰਿਸ਼ਟਾਚਾਰ ਅਤੇ ਮਾੜੇ ਵਿਵਹਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਦੋਂ ਇਹ ਸ਼ਿਕਾਇਤ ਐਸਡੀਐਮ ਸਦਰ ਕ੍ਰਿਤੀ ਰਾਜ ਕੋਲ ਪੁੱਜੀ ਤਾਂ ਉਨ੍ਹਾਂ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਅਚਨਚੇਤ ਜਾਂਚ ਸ਼ੁਰੂ ਕਰ ਦਿੱਤੀ।

Related Articles

Back to top button