Jalandhar

ਪੰਜਾਬ ਪੁਲਿਸ ਮੁਲਾਜ਼ਮਾਂ ਦੀ ਬੱਸ ਨੂੰ ਹਾਈ ਵੋਲਟੇਜ ਤਾਰਾਂ ਹੇਠ ਫਸਿਆ ਦੇਖ ਕੇ ਬਾਜ਼ਾਰ ‘ਚ ਮਚੀ ਹਫ਼ੜਾ-ਦਫ਼ੜੀ

ਜਲੰਧਰ ਸ਼ਹਿਰ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ ਪਾਸ਼ ਇਲਾਕੇ ‘ਚ ਮਾਡਲ ਟਾਊਨ ‘ਚ ਸ਼ਿਵਾਨੀ ਪਾਰਕ ਦੇ ਬਾਹਰ ਪੁਲਸ ਮੁਲਾਜ਼ਮਾਂ ਦੀ ਬੱਸ ਹਾਈ ਵੋਲਟੇਜ ਤਾਰਾਂ ‘ਚ ਫਸ ਗਈ। ਬੱਸ ਵਿੱਚ 9 ਮਹਿਲਾ ਪੁਲਿਸ ਮੁਲਾਜ਼ਮ ਅਤੇ 16 ਜਵਾਨ ਬੈਠੇ ਸਨ। ਇਸ ਦੌਰਾਨ ਸ਼ਾਰਟ ਸਰਕਟ ਕਾਰਨ ਧਮਾਕਿਆਂ ਦੀ ਆਵਾਜ਼ ਆਉਣ ਲੱਗੀ।

ਬੱਸ ਨੂੰ ਹਾਈ ਵੋਲਟੇਜ ਤਾਰਾਂ ਹੇਠ ਫਸਿਆ ਦੇਖ ਕੇ ਬਾਜ਼ਾਰ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਮੈਂਬਰਾਂ ਨੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਫਸੀ ਬੱਸ ਨੂੰ ਬਾਹਰ ਕੱਢਿਆ। ਬੱਸ ਚਾਲਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਲਾਈਨ ਤੋਂ ਸਿਪਾਹੀਆਂ ਨਾਲ ਮਾਡਲ ਟਾਊਨ ਵੱਲ ਜਾ ਰਿਹਾ ਸੀ।

ਜਦੋਂ ਉਹ ਸ਼ਿਵਾਨੀ ਪਾਰਕ ਨੇੜੇ ਪਹੁੰਚਿਆ ਤਾਂ ਬਿਜਲੀ ਦੀਆਂ ਤਾਰਾਂ ਹੇਠਾਂ ਹੋਣ ਕਾਰਨ ਬੱਸ ਤਾਰਾਂ ਨਾਲ ਜਾ ਟਕਰਾ ਗਈ। ਦਿਲਬਾਗ ਨੇ ਦੱਸਿਆ ਕਿ ਬੱਸ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਬਿਜਲੀ ਦਾ ਖੰਭਾ ਵੀ ਡਿੱਗ ਗਿਆ। ਇਸ ਦੌਰਾਨ ਤਾਰਾਂ ਵਿੱਚੋਂ ਅੱਗ ਅਤੇ ਚੰਗਿਆੜੀਆਂ ਨਿਕਲਣ ਦੀ ਆਵਾਜ਼ ਆਉਣ ਲੱਗੀ। ਇਸ ਨਾਲ ਬੱਸ ਵਿੱਚ ਬੈਠੇ ਸਾਰੇ ਪੁਲੀਸ ਮੁਲਾਜ਼ਮ ਡਰ ਗਏ।

Leave a Reply

Your email address will not be published.

Back to top button