
ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਤਿੰਨ ਲੜਾਕੂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਨ੍ਹਾਂ ‘ਚੋਂ ਇਕ ਜਹਾਜ਼ ਸੁਖੋਈ-30 ਹੈ, ਜਦਕਿ ਦੂਜਾ ਜਹਾਜ਼ ਮਿਰਾਜ 2000 ਹੈ। ਹਾਦਸੇ ਤੋਂ ਬਾਅਦ ਦੋਵੇਂ ਜਹਾਜ਼ਾਂ ਨੂੰ ਅੱਗ ਲੱਗ ਗਈ। ਇਨ੍ਹਾਂ ਦੋਵਾਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ ਪਰ ਕਿਸੇ ਕਾਰਨ ਦੋਵੇਂ ਜਹਾਜ਼ ਇੱਕ-ਦੂਜੇ ਨਾਲ ਟੱਕਰਾ ਗਏ। ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਿਸ ਅਤੇ ਬਚਾਅ ਦਲ ਨੇ ਫੌਜ ਦੇ ਨਾਲ ਮਿਲ ਕੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।