PunjabPolitics

PSPCL ਦੇ CMD ਬਲਦੇਵ ਸਰਾਂ ਦੇ OSD ਹਰਜੀਤ ਸਿੰਘ ਵਿਵਾਦਾਂ ‘ਚ ਘਿਰੇ, ਡੀਜੀਐਮ ਨੇ ਲਗਾਏ ਗੰਭੀਰ ਦੋਸ਼

PSPCL ਦੇ ਸੀਐਮਡੀ ਬਲਦੇਵ ਸਰਾਂ ਦੇ ਓਐਸਡੀ ਹਰਜੀਤ ਸਿੰਘ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਅੱਜ ਸੇਵਾਮੁਕਤ ਡੀਜੀਐਮ ਨੇ ਉਨ੍ਹਾਂ ਉਤੇ ਗੰਭੀਰ ਦੋਸ਼ ਲਗਾਏ। PSPCLਤੋਂ ਕਲਾਸ ਵਨ ਰਿਟਾਇਰ DGM ਸੀਮਾ ਬਾਘਾ ਵੱਲੋਂ ਸਨਸਨੀ ਖ਼ੁਲਾਸੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ CMD ਬਲਦੇਵ ਸਰਾਂ ਦੇ OSD ਹਰਜੀਤ ਸਿੰਘ ਉਤੇ ਗੰਭੀਰ ਦੋਸ਼ ਲਗਾਏ ਗਏ। ਉਨ੍ਹਾਂ ਨੇ ਦੋਸ਼ ਲਗਾਏ ਗਏ ਕਿ ਹਰਜੀਤ ਸਿੰਘ ਵੱਲੋਂ ਮਹਿਲਾਵਾਂ ਨੂੰ ਹਰਾਸ਼ ਤੇ ਪਰੇਸ਼ਾਨ ਕੀਤਾ ਜਾਂਦਾ ਹੈ।

ਉਨ੍ਹਾਂ ਦੋਸ਼ ਲਗਾਏ ਕਿ ਨੌਕਰੀ ਸਮੇਂ ਉਸ ਲਈ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਸੀ ਅਤੇ ਹਰਜੀਤ ਸਿੰਘ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਹਰਜੀਤ ਸਿੰਘ ਹਮੇਸ਼ਾ ਮਹਿਲਾਵਾਂ ਨੂੰ ਨੀਵਾਂ ਦਿਖਾਉਂਦੇ ਹਨ ਅਤੇ ਔਰਤਾਂ ਨੂੰ mothercare ਲੀਵ ਨਹੀਂ ਦਿੱਤੀ ਜਾਂਦੀ ਹੈ। ਸੀਮਾ ਬਾਘਾ ਨੇ ਅੱਜ ਰੋ-ਰੋ ਕੇ ਆਪਣੇ ਹੱਡਬੀਤੀ ਸੁਣਵਾਈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰਨ ਵੀ ਚਿੱਠੀ ਲਿਖੀ ਸੀ ਪਰ ਉਸ ਉਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਦੋਸ਼ ਲਗਾਏ ਕਿ PSPCLਵਿਚ ਚੱਲ ਵੱਡਾ ਨੇਕਸੈੱਸ ਚੱਲ ਰਿਹਾ ਹੈ। ਓਐਸਡੀ ਦੇ ਇਸ਼ਾਰਿਆਂ ਉਤੇ CMD ਕੰਮ ਕਰਦਾ ਹੈ। ਉਨ੍ਹਾਂ ਨੇ ਮਹਿਲਾ ਕਮਿਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਓਐੱਸਡੀ ਹਰਜੀਤ ਸਿੰਘ ਨੇ ਸੇਵਾਮੁਕਤ ਇੰਜੀਨੀਅਰ ਸੀਮਾ ਬਾਘਾ ਵੱਲੋਂ ਵੁਮੈਨ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਬਾਰੇ ਆਪਣੇ ਪੱਖ ਦਰਸਾਉਂਦੇ ਹੋਏ ਕਿਹਾ ਹੈ ਕਿ ਇਸ ਸ਼ਿਕਾਇਤ ‘ਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਵਿਭਾਗੀ ਜਾਂਚ ਪਹਿਲਾਂ ਵੀ ਹੋ ਚੁੱਕੀ ਹੈ ਤੇ ਜਿਸ ‘ਚ ਉਨ੍ਹਾਂ ਖ਼ਿਲਾਫ਼ ਕੁੱਝ ਵੀ ਨਹੀਂ ਨਿਕਲਿਆ ਤੇ ਉਹ ਹੁਣ ਵੀ ਕਿਸੇ ਕਿਸਮ ਦੀ ਜਾਂਚ ਲਈ ਵੀ ਤਿਆਰ ਹਨ।

Leave a Reply

Your email address will not be published.

Back to top button