IndiaPunjab

ਸਾਬਕਾ DGP ਸੁਮੇਧ ਦੇ ਹੱਕ 'ਚ ਝੂਠੀ ਗਵਾਹੀ ਦੇਣ ਵਾਲਾ ਪੱਤਰਕਾਰ CBI ਦੇ ਨਿਸ਼ਾਨੇ ‘ਤੇ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਦਿੱਲੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਸੈਣੀ ਮੋਟਰ ਕੇਸ ਵਿੱਚ ਸੁਮੇਧ ਸੈਣੀ ਦੇ ਹੱਕ ਵਿੱਚ ਗਵਾਹੀ ਦੇਣ ਦੇ ਮਾਮਲੇ ਵਿੱਚ ਇੱਕ ਪੱਤਰਕਾਰ ਬੁਰੀ ਤਰ੍ਹਾਂ ਫਸ ਗਏ ਅਤੇ ਸੀਬੀਆਈ ਨੇ ਅਦਾਲਤ ਵਿੱਚ ਇੱਕ ਅਰਜੀ ਦਾਇਰ ਕੀਤੀ ਹੈ ਕਿ ਪੱਤਰਕਾਰ ਵਰਿੰਦਰ ਪ੍ਰਮੋਦ ਨੇ ਅਦਾਲਤ ਵਿੱਚ ਝੂਠੀ ਗਵਾਹੀ ਦਿੱਤੀ ਹੈ ਅਤੇ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਲੜ ਰਹੀ ਐਡਵੋਕੇਟ ਡਾਕਟਰ ਸ਼ੈਲੀ ਸ਼ਰਮਾ ਨੇ “ਦਾ ਐਡੀਟਰ ਨਿਊਜ਼” ਨੂੰ ਦੱਸਿਆ ਕਿ ਪੱਤਰਕਾਰ ਵਰਿੰਦਰ ਪ੍ਰਮੋਦ ਨੇ ਅਦਾਲਤ ਵਿੱਚ ਇਹ ਗਵਾਹੀ ਦਿੱਤੀ ਸੀ ਕਿ ਉਨਾਂ ਨੇ ਵਿਨੋਦ ਵਾਲੀਆ ਨੂੰ ਨੇਪਾਲ ਦੇ ਕਾਠਮੰਡੂ ਵਿੱਚ ਦੇਖਿਆ ਸੀ ਅਤੇ ਇਸ ਸਬੰਧੀ ਉਹਨਾਂ ਨੇ ਉਸ ਸਮੇਂ ਦਾ ਟ੍ਰਬਿਊਨ ਅਤੇ ਹਿੰਦੁਸਤਾਨ ਟਾਈਮ ਅਖਬਾਰ ਵਿੱਚ ਸਟੋਰੀ ਪ੍ਰਕਾਸ਼ਿਤ ਕੀਤੀ ਸੀ, ਲੇਕਿਨ ਗਵਾਹੀ ਦਿੰਦਿਆਂ ਉਹ ਕੋਈ ਵੀ ਪ੍ਰਕਾਸ਼ਿਤ ਖਬਰ ਦੀ ਕਾਪੀ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਉਹ ਪੀਟੀਆਈ ਲਈ ਕੰਮ ਕਰ ਰਹੇ ਹਨ, ਲੇਕਿਨ ਜਦ ਅਦਾਲਤ ਵਿੱਚ ਪੀਟੀਆਈ ਨਿਊਜ਼ ਏਜੰਸੀ ਵੱਲੋਂ ਜਾਰੀ ਕੀਤੇ ਗਏ ਆਡੈਂਟਿਟੀ ਕਾਰਡ ਦੀ ਮੰਗ ਕੀਤੀ ਗਈ ਤਾਂ ਉਹ ਸਿਰਫ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਐਕਰੀਡੇਸ਼ਨ ਕਾਰਡ ਹੀ ਦੇ ਸਕੇ।

ਇਹ ਅਰਜ਼ੀ ਨਵੀਂ ਦਿੱਲੀ ਵਿਖੇ ਸੀਬੀਆਈ ਦੇ ਸਪੈਸ਼ਲ ਜੱਜ ਨਰੇਸ਼ ਕੁਮਾਰ ਲਾਕਾ ਦੀ ਅਦਾਲਤ ਵਿੱਚ ਸੀਬੀਆਈ ਦੇ ਡੀਐਸਪੀ ਪੂਰਨ ਕੁਮਾਰ ਵੱਲੋਂ ਦਿੱਤੀ ਗਈ ਹੈ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਇਸ ਕੇਸ ਵਿੱਚ ਆਪਣੇ ਵੱਲੋਂ ਬਟਾਲੇ ਤੋਂ ਨੇਤਾ ਅਸ਼ਵਨੀ ਸ਼ੇਖੜੀ ਵੀ ਇਸ ਕੇਸ ਵਿੱਚ ਗਵਾਹ ਰੱਖੇ ਹੋਏ ਹਨ, ਹਾਲਾਂਕਿ ਉਹ ਪਿਛਲੇ ਕਈ ਤਰੀਕਾਂ ਤੋਂ ਪੇਸ਼ ਨਹੀਂ ਹੋ ਰਹੇ।

Back to top button