ਆਦਮਪੁਰ ਹਵਾਈ ਅੱਡੇ ਤੋਂ ਉੱਡੇ ਜਹਾਜ਼ ਨੂੰ ਅਸਮਾਨ ‘ਚ ਲਗੀ ਅੱਗ, ਉੱਠੀਆਂ ਅੱਗ ਦੀਆਂ ਲਾਟਾਂ, ਪਾਇਲਟ ਨੇ ਛਾਲ ਮਾਰਕੇ ਬਚਾਈ ਜਾਨ
The plane that took off from Adampur airport caught fire in the sky, the flames rose all around, the pilots jumped to save their lives.
ਪੰਜਾਬ ਦੇ ਆਦਮਪੁਰ ਤੋਂ ਉੱਡਿਆ ਸੈਨਾ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ, ਸਫ਼ਰ ਦੇ ਵਿਚਕਾਰ ਫੌਜੀ ਜਹਾਜ਼ ਅਸਮਾਨ ਵਿੱਚ ਸੜਨ ਲੱਗਾ। ਜਿਵੇਂ ਹੀ ਅੱਗ ਦੀਆਂ ਲਪਟਾਂ ਵਧੀਆਂ, ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਆਗਰਾ ਦੇ ਇੱਕ ਖੇਤ ਵਿੱਚ ਡਿੱਗ ਗਿਆ।
ਹਾਦਸੇ ਦੇ ਸਮੇਂ ਪਾਇਲਟ ਅਤੇ ਜਹਾਜ਼ ਵਿੱਚ ਸਵਾਰ ਇੱਕ ਹੋਰ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਆਗਰਾ ਵਿੱਚ ਹਵਾਈ ਸੈਨਾ ਦਾ ਇੱਕ ਮਿਗ-29 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਿਵੇਂ ਹੀ ਜਹਾਜ਼ ਜ਼ਮੀਨ ‘ਤੇ ਡਿੱਗਿਆ, ਉਸ ਨੂੰ ਅੱਗ ਲੱਗ ਗਈ। ਇਸ ਦੌਰਾਨ ਪਾਇਲਟ ਸਮੇਤ ਦੋ ਲੋਕਾਂ ਨੇ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਾਇਲਟ ਅਤੇ ਉਸ ਦਾ ਸਾਥੀ ਜਹਾਜ਼ ਤੋਂ ਦੋ ਕਿਲੋਮੀਟਰ ਦੂਰ ਡਿੱਗ ਗਏ।
ਪੰਜਾਬ ਤੋਂ ਉੱਡਿਆ ਸੀ ਜਹਾਜ਼
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ ਅਤੇ ਅਭਿਆਸ ਲਈ ਆਗਰਾ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਏਅਰ ਫੋਰਸ ਨੇ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜ਼ਿਲ੍ਹੇ ਦੀ ਕਿਰਵਾਲੀ ਤਹਿਸੀਲ ਦੇ ਸੋਨਾ ਪਿੰਡ ‘ਚ ਸੋਮਵਾਰ ਸ਼ਾਮ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਅੱਗ ਲੱਗ ਗਈ।