Punjab

ਗੈਂਗਸਟਰ ਫਰਾਰ ਮਾਮਲਾ: ਥਾਣੇਦਾਰ-ਕਾਂਸਟੇਬਲ ਤੇ 3 ਹੋਮਗਾਰਡ ਜਵਾਨਾਂ ‘ਤੇ FIR ਦਰਜ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਤੋਂ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਰਿੰਦਰਪਾਲ ਸਿੰਘ ਦੇ ਫਰਾਰ ਹੋਣ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕੀਤੀ ਹੈ। ਉਸ ਦੀ ਨਿਗਰਾਨੀ ‘ਤੇ ਤਾਇਨਾਤ ਪੁਲੀਸ ਟੀਮ ’ਤੇ ਗਾਜ ਡਿੱਗੀ ਹੈ। ਫਰੀਦਕੋਟ ਦੇ ਥਾਣਾ ਸਿਟੀ ਵਿਖੇ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ ‘ਚ ਏ.ਐੱਸ.ਆਈ., ਕਾਂਸਟੇਬਲ ਸਮੇਤ 3 ਹੋਮਗਾਰਡ ਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

 

Back to top button