JalandharPunjab

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ‘ਚ ਚਲਾਇਆ ਗਿਆ ਸਰਚ ਅਭਿਆਨ

ਜਲੰਧਰ, ਐਚ ਐਸ ਚਾਵਲਾ।

ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਐਸ ਭੂਪਤੀ IPS ਦੇ ਆਦੇਸ਼ਾਂ ਅਨੁਸਾਰ ਸ਼੍ਰੀ ਜਗਜੀਤ ਸਿੰਘ ਸਰੋਆ PPS, ADCP ਹੈਡ ਕੁਆਟਰ ਜੀ ਦੇ ਬਣਾਏ ਹੋਏ ਪਲਾਨ ਮੁਤਾਬਕ ਸ੍ਰੀ ਮਨਵੀਰ ਸਿੰਘ ਬਾਜਵਾ PPS , ACP ਹੈਡ ਕੁਆਟਰ ਜੀ ਦੀ ਸੁਪਰਵੀਜ਼ਨ ਹੇਠ ਕਮਿਸ਼ਨਰੇਟ ਦੀ QRT ਟੀਮਾਂ ਵੱਲੋਂ ਅੱਜ ਤਹਿਸੀਲ ਕੰਪਲੈਕਸ, ਡਿਪਟੀ ਕਮਿਸ਼ਨਰ ਆਫ਼ਿਸ ਅਤੇ ਰੇਲਵੇ ਸਟੇਸ਼ਨ ਜਲੰਧਰ ਸ਼ਹਿਰ ਵਿਖੇ ਮੋਕ ਡ੍ਰਿਲ ਅਤੇ ਸਰਚ ਅਭਿਆਨ ਚਲਾਇਆ ਗਿਆ।

ਜਿਸ ਦਾ ਮੁੱਖ ਮੰਤਵ ਜ਼ਰੂਰਤ ਪੈਣ ਤੇ ਪੁਲੀਸ ਟੁਕੜੀਆਂ ਵੱਲੋਂ ਕਿਸ ਤਰ੍ਹਾਂ ਥੋੜੇ ਟਾਈਮ ਵਿੱਚ ਐਕਸ਼ਨ ਲੈਣਾ ਹੈ, ਦਾ ਅਭਿਆਸ ਕਰਨਾ ਅਤੇ ਸ਼ੱਕੀ ਪੁਰਸ਼ਾਂ ਨੂੰ ਬਾਰ ਬਾਰ ਚੈਕ ਕਰਨਾ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਰਚ ਅਪ੍ਰੇਸ਼ਨ ਅੱਲਗ ਅੱਲਗ ਸਮੇਂ, ਅਲੱਗ ਅਲੱਗ ਦਿਨ ਅਤੇ ਬਦਲਵੇਂ ਸਥਾਨਾਂ ਪਰ ਜਾਰੀ ਰਹਿਣਗੇ।

Back to top button