WorldEntertainment

ਇਸ ਦੇਸ਼ ‘ਚ ‘I Love you’ ਬੋਲਣ ‘ਤੇ ਸਖ਼ਤ ਕੈਦ ਅਤੇ ਮਿਲੇਗੀ ਮੌਤ ਦੀ ਸਜ਼ਾ!

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਨਕ ਦੀਆਂ ਕਈ ਕਹਾਣੀਆਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਪਰ ਹੁਣ ਇੱਕ ਨਵੇਂ ਫ਼ਰਮਾਨ ਨੇ ਕਮਿਊਨਿਸਟ ਪਾਰਟੀ ਦੀ ਹਕੂਮਤ ਵਾਲੇ ਉੱਤਰੀ ਕੋਰੀਆ ਦੇ ਲੋਕਾਂ ਨੂੰ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਕਿਮ ਜੋਂਗ ਨੇ ਹੁਣ ਦੱਖਣੀ ਕੋਰੀਆ ਵਿੱਚ ਬੋਲੀ ਜਾਣ ਵਾਲੀ ਅਖੌਤੀ ‘ਕਠਪੁਤਲੀ ਭਾਸ਼ਾ’ ਬੋਲਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇੱਕ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦਾ ਕੋਈ ਵੀ ਵਿਅਕਤੀ ਜੋ ਦੱਖਣੀ ਕੋਰੀਆ ਦੇ ਪੂੰਜੀਵਾਦੀ ਸੱਭਿਆਚਾਰ ਦੀ ਬੋਲੀ, ਭਾਸ਼ਾ ਜਾਂ ਸ਼ਬਦਾਂ ਦੀ ਵਰਤੋਂ ਕਰਦਾ ਫੜਿਆ ਜਾਵੇਗਾ, ਉਸ ਨੂੰ ਪਿਓਂਗਯਾਂਗ ਸੱਭਿਆਚਾਰਕ ਭਾਸ਼ਾ ਸੁਰੱਖਿਆ ਐਕਟ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇਗੀ।ਇਸ ਸਜ਼ਾ ਵਿੱਚ ਜੇਲ੍ਹ ਅਤੇ ਕੈਂਪ ਵਿੱਚ ਸਖ਼ਤ ਕੈਦ ਅਤੇ ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਉੱਤਰੀ ਪਿਓਂਗਯਾਂਗ ਸੂਬੇ ਦੇ ਇੱਕ ਨਿਵਾਸੀ ਨੇ ਰੇਡੀਓ ਨੂੰ ਦੱਸਿਆ ਕਿ ‘ਜੋ ਲੋਕ ਪਹਿਲਾਂ ਹੀ ਦੱਖਣੀ ਕੋਰੀਆਈ ਲਹਿਜ਼ੇ ਵਿੱਚ ਬੋਲਣ ਦੇ ਆਦੀ ਹਨ, ਉਨ੍ਹਾਂ ਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਪਿਓਂਗਯਾਂਗ ਬੋਲੀ ਦਾ ਅਭਿਆਸ ਕਰਨਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ‘ਉਸ ਨੂੰ ਚਿੰਤਾ ਹੈ ਕਿ ਜੇ ਦੱਖਣੀ ਕੋਰੀਆ ਦੇ ਸ਼ਬਦ ਫਿਸਲ ਜਾਣ, ਅਣਜਾਣੇ ਵਿੱਚ ਜਾਂ ਗਲਤੀ ਨਾਲ ਉਸਦੇ ਮੂੰਹ ਵਿੱਚੋਂ ਨਿਕਲ ਜਾਣ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

Leave a Reply

Your email address will not be published.

Back to top button