India

ਏਅਰ ਇੰਡੀਆ ਦੇ 2 ਪਾਇਲਟ ਡਰੱਗ ਟੈਸਟ ਚੋਂ ਫੇਲ੍ਹ, ਹੋ ਗਈ ਛੁੱਟੀ

2 Air India pilots fail drug test, discharged

2 Air India pilots fail drug test, discharged

ਏਅਰ ਇੰਡੀਆ ਲਈ ਸੰਕਟ ਦਾ ਦੌਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਟਰਬੂਲੈਂਸ ਵਿੱਚ ਜਾਣ ਦੀ ਘਟਨਾ ਤੋਂ ਬਾਅਦ, ਪਾਇਲਟਾਂ ਦੀ ਜਾਂਚ ਤੇਜ਼ ਹੋ ਗਈ ਹੈ, ਅਤੇ ਦੋ ਹੋਰ ਪਾਇਲਟ ਟੈਸਟਿੰਗ ਦੌਰਾਨ ਡਰੱਗ ਟੈਸਟ ਵਿੱਚ ਫੇਲ੍ਹ ਹੋ ਗਏ ਹਨ।ਹਾਲਾਂਕੀ, ਇਨ੍ਹਾਂ ਦੋਵਾਂ ਪਾਇਲਟਾਂ ਦੇ ਫਾਈਨਲ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਫਾਈਨਲ ਰਿਪੋਰਟ ਆਉਣ ਤੱਕ ਇਨ੍ਹਾਂ ਦੋਵਾਂ ਨੂੰ ਡਿਊਟੀ ਜਾਂ ਫਲਾਈਟ ਰੋਸਟਰ (De-Rostered)ਤੋਂ ਹਟਾ ਦਿੱਤਾ ਗਿਆ ਹੈ।ਹੁਣ ਤੱਕ, 300 ਤੋਂ ਵੱਧ ਏਅਰ ਇੰਡੀਆ ਪਾਇਲਟਾਂ ਦਾ ਡਰੱਗ ਟੈਸਟ ਕਰਵਾਇਆ ਜਾ ਚੁੱਕਾ ਹੈ।

ਫਿਲਹਾਲ, ਫਾਈਨਲ ਟੈਸਟ ਰਿਪੋਰਟ ਆਉਣ ਵਿੱਚ 24 ਤੋਂ 48 ਘੰਟੇ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਫਾਈਨਲ ਰਿਪੋਰਟ ਮਿਲਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਦੋਵਾਂ ਪਾਇਲਟਾਂ ਵਿਰੁੱਧ ਅੱਗੇ ਕੀ ਕਾਰਵਾਈ ਕੀਤੀ ਜਾਵੇ।

ਇਸ ਤੋਂ ਪਹਿਲਾਂ, ਫੂਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਟਰਬੂਲੈਂਸ ਵਿੱਚ ਆਉਣ ਦੀ ਘਟਨਾ ਤੋਂ ਬਾਅਦ, ਏਅਰ ਇੰਡੀਆ ਨੇ ਐਲਾਨ ਕੀਤਾ ਸੀ ਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਸਾਰੇ ਪਾਇਲਟਾਂ ਦਾ ਡਰੱਗ ਟੈਸਟ ਕੀਤਾ ਜਾਵੇਗਾ।

Back to top button