ਕੈਨੇਡਾ ਚੋਣਾਂ: ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ, PM ਬਣਨ ਦਾ ਦਾਅਵਾ ਕਰਨ ਵਾਲੇ ਜਗਮੀਤ ਸਿੰਘ ਖੁੱਦ ਹੀ ਆਪਣੀ ਸੀਟ ਹਾਰੇ
Canadian Prime Minister Mark Carney)

ਐਸ ਐਸ ਚਾਹਲ ਦੀ ਵਿਸ਼ੇਸ਼ ਰਿਪੋਰਟ

ਕੈਨੇਡਾ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਡੋਨਾਲਡ ਟਰੰਪ ‘ਤੇ ਹਮਲਾ ਬੋਲਿਆ। ਅਮਰੀਕੀ ਰਾਸ਼ਟਰਪਤੀ ਦਾ ਨਾਮ ਲਏ ਬਿਨਾਂ, ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਬਣਨ ਲਈ ਸਹਿਮਤ ਨਹੀਂ ਹੋਵੇਗਾ।
ਮਾਰਕ ਕਾਰਨੇ (Canadian Prime Minister Mark Carney) ਵਲੋਂ ਕੈਨੇਡਾ ਦੀ ਲਿਬਰਲ ਪਾਰਟੀ ਦੀ ਕਮਾਂਡ ਸੰਭਾਲਣ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀ ਪਸੰਦ ਪੱਖੋਂ ਨਿਘਾਰ ਵੱਲ ਜਾ ਰਹੀ ਹਾਕਮ ਪਾਰਟੀ ਦਾ ਉਭਾਰ ਹੋਣ ਲੱਗਾ ਹੈ। ਬੀਤੀ 9 ਮਾਰਚ ਨੂੰ ਹੂੰਝਾ ਫੇਰ ਬਹੁਮਤ ਨਾਲ ਪਾਰਟੀ ਲੀਡਰ ਬਣੇ ਮਾਰਕ ਕਾਰਨੇ ਵਲੋਂ 14 ਮਾਰਚ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦੇ ਚਾਰ ਦਿਨ ਬਾਅਦ ਇੱਕ ਭਰੋਸੇਯੋਗ ਸਰਵੇਖਣ ਏਜੰਸੀ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੇ ਹੁਣੇ ਸੰਸਦੀ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ 338 ਮੈਂਬਰੀ ਹਾਊਸ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ।
ਤਿੰਨ ਮਹੀਨੇ ਪਹਿਲਾਂ (ਦਸੰਬਰ ‘ਚ) ਕਰਵਾਏ ਸਰਵੇਖਣਾਂ ‘ਚ ਵਿਰੋਧੀ ਕੰਜ਼ਰਵੇਟਿਵ ਪਾਰਟੀ (ਟੋਰੀ) ਲਿਬਰਲਾਂ ਤੋਂ ਕਾਫੀ ਅੱਗੇ ਸੀ। ਉਦੋਂ ਲਿਬਰਲ ਪਾਰਟੀ 28 ਦੇ ਅੰਕੜੇ ’ਤੇ ਸੀ, ਜਦ ਕਿ ਕੰਜ਼ਰੇਟਿਵ ਪਾਰਟੀ 43 ਤੱਕ ਪਹੁੰਚ ਗਏ ਸਨ। ਪਰ ਮਾਰਕ ਕਾਰਨੇ ਦੀ ਤਾਜਪੋਸ਼ੀ ਤੋਂ ਬਾਅਦ ਹੋਏ ਸਰਵੇਖਣਾਂ ਨੇ ਸਥਿਤੀ ਵਿੱਚ ਵੱਡਾ ਉਲਟ ਫੇਰ ਕੀਤਾ ਹੈ।

ਇਪਸੌਸ (Ipsos) ਏਜੰਸੀ ਦੇ ਤਾਜ਼ਾ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਹੁਣੇ ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕੌਮਨਜ਼ (House of Commons of Canada) ਦੀਆਂ ਚੋਣਾਂ ਹੁੰਦੀਆਂ ਹਨ ਤਾਂ ਵੋਟਾਂ ਲਈ ਮਨ ਬਣਾ ਚੁੱਕੇ 42 ਫੀਸਦ ਵੋਟਰਾਂ ਦੀ ਪਸੰਦ ਲਿਬਰਲ ਪਾਰਟੀ ਹੋਵੇਗੀ, ਜਦ ਕਿ ਟੋਰੀਆਂ ਦਾ ਸਮਰਥਨ ਘਟ ਕੇ 36 ਫੀਸਦ ਰਹਿ ਗਿਆ ਹੈ।
ਸਰਵੇਖਣ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਰਲ ਬੈਕਰ ਨੇ ਮੰਗਲਵਾਰ ਨੂੰ ਤਾਜ਼ਾ ਸਰਵੇਖਣ ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਸਰਵੇਖਣ ’ਚ ਸਾਢੇ ਤਿੰਨ ਫੀਸਦ ਦੀ ਵਾਧ-ਘਾਟ ਦੀ ਗੁੰਜਾਇਸ਼ ਹੈ, ਜਦ ਕਿ ਦੋਹਾਂ ਵੱਡੀਆਂ ਪਾਰਟੀਆਂ ਦਾ ਪਸੰਦੀਦਾ ਫਰਕ 7 ਫੀਸਦ ਹੋ ਗਿਆ ਹੈ। ਤਾਜ਼ਾ ਹਾਲਾਤ ਨੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੂੰ ਖੋਰਾ ਲਾ ਕੇ 10 ਫੀਸਦ ’ਤੇ ਲੈ ਆਂਦਾ ਹੈ, ਜਦ ਕਿ ਬਲਾਕ ਕਿਊਬਕ 6 ਫੀਸਦ ‘ਤੇ ਟਿਕੀ ਹੋਈ ਹੈ। ਗਰੀਨ ਪਾਰਟੀ ਨੂੰ ਵੀ ਖੋਰਾ ਲੱਗਾ ਹੈ ਤੇ ਇਹ 4 ਤੋਂ 2 ਫੀਸਦ ‘ਤੇ ਪਹੁੰਚ ਗਈ ਹੈ।
ਬੇਸ਼ੱਕ ਅਗਲੀਆਂ ਸੰਸਦੀ ਚੋਣਾਂ 20 ਅਕਤੂਬਰ ਨੂੰ ਹੋਣੀਆਂ ਹਨ, ਪਰ ਘੱਟਗਿਣਤੀ ਲਿਬਰਲ ਸਰਕਾਰ ਦੀ ਕਮਾਂਡ ਸੰਭਾਲਣ ਅਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਾਰਕ ਕਾਰਨੇ ਨੇ ਸੰਕੇਤ ਦਿੱਤਾ ਸੀ ਕਿ ਉਹ 24 ਮਾਰਚ ਨੂੰ ਸੰਸਦ ਦਾ ਬਸੰਤ ਰੁੱਤ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭੰਗ ਕਰ ਕੇ ਦੇਸ਼ ਦੀ ਗਵਰਨਰ ਜਨਰਲ ਤੋਂ ਚੋਣਾਂ ਦਾ ਐਲਾਨ ਕਰਵਾ ਸਕਦੇ ਹਨ ਤਾਂ ਕਿ ਉਹ ਬਹੁਮਤ ਹਾਸਲ ਕਰ ਕੇ ਅਮਰਕੀਨ ਰਾਸ਼ਟਰਪਤੀ ਦੇ ਨਿੱਤ ਨਵੇਂ ਟੈਰਿਫ ਐਲਾਨਾਂ ਨਾਲ ਸਿੱਝਣ ਦੇ ਸਮਰੱਥ ਹੋ ਸਕਣ।
ਉਨ੍ਹਾਂ ਵਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਟੈਰਿਫ ਦੇ ਸੰਭਾਵੀ ਖੋਰੇ ਤੋਂ ਹਰ ਹਾਲਤ ਵਿਚ ਬਚਾ ਲੈਣਗੇ। ਉਂਝ ਸਰਵੇਖਣ ਤੇ ਅਸਲੀਅਤ ਵਿਚਲੇ ਫਰਕ ਦਾ ਪਤਾ ਚੋਣਾਂ ਦੇ ਨਤੀਜੇ ਤੋਂ ਬਾਅਦ ਹੀ ਸਾਹਮਣੇ ਆਏਗਾ।
ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ ਬਰਨਬੀ ਸੈਂਟਰਲ ਸੀਟ ਤੋਂ ਹਾਰ ਗਏ ਹਨ। ਇਸ ਹਾਰ ਨੂੰ ਸਵੀਕਾਰ ਕਰਦੇ ਹੋਏ, ਜਗਮੀਤ ਸਿੰਘ ਨੇ ਪਾਰਟੀ ਦੀ ਅਗਵਾਈ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਨਵੇਂ ਨੇਤਾ ਦੀ ਖੋਜ ਹੋਣ ਤੱਕ ਅੰਤਰਿਮ ਅਹੁਦੇ ‘ਤੇ ਬਣੇ ਰਹਿਣਗੇ। ਜਗਮੀਤ ਸਿੰਘ ਨੇ ਐਨਡੀਪੀ ਚੋਣ ਪਾਰਟੀ ਅਤੇ ਆਪਣੇ ਪਰਿਵਾਰ ਦੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਲਿਬਰਲ ਨੇਤਾ ਮਾਰਕ ਕਾਰਨੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕ ਕਾਰਨੀ ਕੋਲ ਡੋਨਾਲਡ ਟਰੰਪ ਦੀਆਂ ਧਮਕੀਆਂ ਤੋਂ ਕੈਨੇਡਾ ਨੂੰ ਬਚਾਉਣ ਦੀ ਇੱਕ ਮਹੱਤਵਪੂਰਨ ਜਿੰਮੇਵਾਰੀ ਹੈ।
ਜਗਮੀਤ ਸਿੰਘ ਦੀ ਐਨਡੀਪੀ ਨੇ ਸਾਰੀਆਂ 343 ਸੀਟਾਂ ‘ਤੇ ਚੋਣ ਲੜੀ ਪਰ ਖ਼ਬਰ ਲਿਖੇ ਜਾਣ ਤੱਕ ਸਿਰਫ਼ 8 ਸੀਟਾਂ ‘ਤੇ ਹੀ ਅੱਗੇ ਹੈ। ਪਿਛਲੀਆਂ ਚੋਣਾਂ ਯਾਨੀ 2021 ਵਿੱਚ 24 ਸੀਟਾਂ ਜਿੱਤ ਕੇ ਚੌਥੇ ਸਥਾਨ ‘ਤੇ ਰਹਿਣ ਵਾਲੀ ਇਹ ਪਾਰਟੀ ਇਸ ਵਾਰ 12 ਸੀਟਾਂ ਤੋਂ ਹੇਠਾਂ ਆ ਗਈ ਹੈ ਅਤੇ ਇਸ ਕਾਰਨ ਇਹ ਰਾਸ਼ਟਰੀ ਪਾਰਟੀ ਦਾ ਦਰਜਾ ਗੁਆ ਚੁੱਕੀ ਹੈ। ਇਸ ਨਤੀਜੇ ਨੂੰ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਖਾਲਿਸਤਾਨੀ ਸਮਰਥਕ ਵਜੋਂ ਜਾਣਿਆ ਜਾਂਦਾ ਹੈ।
ਜਗਮੀਤ ਸਿੰਘ ਨਾਲ ਪੰਜਾਬ ਨਾਲ ਸਬੰਧ
ਜਗਮੀਤ ਸਿੰਘ ਦਾ ਜਨਮ 2 ਜਨਵਰੀ, 1979 ਨੂੰ ਸਕਾਰਬਰੋ, ਓਨਟਾਰੀਓ ਵਿੱਚ ਹੋਇਆ ਸੀ। ਇਸ ਖੇਤਰ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਰਹਿੰਦੇ ਹਨ। ਜਗਮੀਤ ਸਿੰਘ ਉੱਘੇ ਵਕੀਲ ਵਜੋਂ ਸਾਹਮਣੇ ਆਏ, ਉਹਨਾਂ ਦਾ ਵਿਆਹ ਫੈਸ਼ਨ ਡਿਜ਼ਾਈਨਰ ਗੁਰਕਿਰਨ ਕੌਰ ਸਿੱਧੂ ਨਾਲ ਹੋਇਆ ਹੈ, ਉਹਨਾਂ ਦੇ ਦੋ ਬੱਚੇ ਹਨ। ਜਗਮੀਤ ਸਿੰਘ ਦਾ ਪਰਿਵਾਰ ਪੰਜਾਬ ਦੇ ਬਰਨਾਲਾ ਨਾਲ ਸਬੰਧਿਤ ਹੈ।
ਮਾਰਕ ਕਾਰਨੀ ਕੌਣ ਹਨ?
ਮਾਰਕ ਕਾਰਨੀ ਦਾ ਜਨਮ ਉੱਤਰ-ਪੱਛਮੀ ਟੈਰੀਟਰੀਜ਼ ਦੇ ਦੂਰ-ਦੁਰਾਡੇ ਉੱਤਰੀ ਸ਼ਹਿਰ ਫੋਰਟ ਸਮਿੱਟ ਵਿੱਚ ਹੋਇਆ ਸੀ।
ਹਾਲਾਂਕਿ, ਉਨ੍ਹਾਂ ਨੇ ਨਿਊਯਾਰਕ, ਲੰਡਨ ਅਤੇ ਟੋਕੀਓ ਵਰਗੀਆਂ ਥਾਵਾਂ ‘ਤੇ ਗੋਲਡਮੈਨ ਸੈਕਸ ਲਈ ਕੰਮ ਕਰਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀ ਹੈ।
ਉਨ੍ਹਾਂ ਦੇ ਪਿਤਾ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਸਨ ਅਤੇ ਕਾਰਨੀ ਆਪ ਸਕਾਲਰਸ਼ਿਪ ‘ਤੇ ਹਾਰਵਰਡ ਯੂਨੀਵਰਸਿਟੀ ਪੜ੍ਹਨ ਗਏ ਸਨ ਜਿੱਥੇ ਉਨ੍ਹਾਂ ਨੇ ਆਈਸ ਹਾਕੀ ਵੀ ਖੇਡੀ।
ਸਾਲ 1995 ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ।
2003 ਵਿੱਚ, ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਵਿੱਚ ਡਿਪਟੀ ਗਵਰਨਰ ਵਜੋਂ ਸ਼ਾਮਲ ਹੋਣ ਲਈ ਨਿੱਜੀ ਖੇਤਰ ਛੱਡ ਦਿੱਤਾ ਅਤੇ ਫਿਰ ਵਿੱਤ ਵਿਭਾਗ ਵਿੱਚ ਇੱਕ ਸੀਨੀਅਰ ਐਸੋਸੀਏਟ ਡਿਪਟੀ ਮੰਤਰੀ ਵਜੋਂ ਕੰਮ ਕੀਤਾ।
ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਹਨ।
ਮਾਰਕ ਕਾਰਨੀ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣੇ ਸਨ ਅਤੇ ਇਸ ਦੇ 300 ਸਾਲ ਤੋਂ ਵੱਧ ਦੇ ਇਤਿਹਾਸ ਵਿੱਚ ਉਹ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਸਨ ਜਿਸ ਨੇ ਇਹ ਅਹੁਦਾ ਸੰਭਾਲਿਆ ਸੀ।