Worldcanada, usa uk

ਕੈਨੇਡਾ ‘ਚ 133 ਕਰੋੜ ਦੀ ਨਸ਼ਾ ਤਸਕਰੀ ‘ਚ ਪੰਜਾਬ ਦੇ 3 ਵਿਅਕਤੀ ਗ੍ਰਿਫਤਾਰ

3 people from Punjab arrested in drug smuggling of 133 crores in Canada

ਕੈਨੇਡਾ ‘ਚ 133 ਕਰੋੜ ਦੀ ਨਸ਼ਾ ਤਸਕਰੀ ‘ਚ ਪੰਜਾਬ ਦੇ 3 ਵਿਅਕਤੀ ਗ੍ਰਿਫਤਾਰ
ਕੈਨੇਡਾ ਵਿੱਚ ਭਾਰਤੀ ਮੂਲ ਦੇ ਤਿੰਨ ਪੰਜਾਬੀ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ‘ਤੇ 133 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਹ ਲੋਕ ਮੈਕਸੀਕੋ ਤੋਂ ਨਸ਼ੇ ਖਰੀਦ ਕੇ ਕੈਨੇਡਾ, ਅਮਰੀਕਾ ਪਹੁੰਚਾਉਂਦੇ ਸਨ।

ਜਾਣਕਾਰੀ ਅਨੁਸਾਰ ਕੈਨੇਡਾ ਦੀ ਪੁਲਿਸ ਅਤੇ ਅਮਰੀਕੀ ਜਾਂਚ ਏਜੰਸੀ ਐਫਬੀਆਈ ਨਸ਼ਾ ਤਸਕਰਾਂ ਨੂੰ ਫੜਨ ਲਈ ‘ਡੈੱਡ ਹੈਂਡ ਅਪਰੇਸ਼ਨ’ ਚਲਾ ਰਹੀ ਹੈ। ਇਸ ਤਹਿਤ ਆਯੂਸ਼ ਸ਼ਰਮਾ, ਗੁਰਅੰਮ੍ਰਿਤ ਸਿੱਧੂ ਅਤੇ ਸ਼ੁਭਮ ਕੁਮਾਰ ਨੂੰ 2 ਜਨਵਰੀ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਸੀ।ਹੁਣ ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਕੀਲ ਮਾਰਟਿਨ ਐਸਟਰਾਡਾ ਨੇ ਦੱਸਿਆ- ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਡਰੱਗ ਤਸਕਰੀ ਰੈਕੇਟ ਨਾਲ ਸਬੰਧਤ ਹਨ। ਉਹ ਮੈਕਸੀਕਨ ਡੀਲਰਾਂ ਤੋਂ ਨਸ਼ੇ ਖਰੀਦਦੇ ਸਨ। ਅਮਰੀਕਾ ਦੇ ਲਾਸ ਏਂਜਲਸ ਸਥਿਤ ਡਿਸਟ੍ਰੀਬਿਊਟਰ ਅਤੇ ਬ੍ਰੋਕਰ ਇਸ ਨੂੰ ਕੈਨੇਡੀਅਨ ਟਰੱਕ ਡਰਾਈਵਰਾਂ ਤੱਕ ਪਹੁੰਚਾਉਂਦੇ ਸਨ। ਇਸ ਤਰ੍ਹਾਂ ਕੈਨੇਡਾ ਅਤੇ ਅਮਰੀਕਾ ਵਿੱਚ ਮੈਕਸੀਕਨ ਨਸ਼ੇ ਵੇਚੇ ਜਾ ਰਹੇ ਸਨ।

ਜਾਣਕਾਰੀ ਅਨੁਸਾਰ 25 ਸਾਲਾ ਆਯੂਸ਼ ਅਤੇ 29 ਸਾਲਾ ਸੁਭਮ ਕੈਨੇਡਾ ਵਿੱਚ ਟਰੱਕ ਡਰਾਈਵਰ ਸਨ। ਉਹ ਮੈਕਸੀਕੋ ਤੋਂ ਅਮਰੀਕਾ ਆ ਕੇ ਕੈਨੇਡਾ ਵਿੱਚ ਨਸ਼ੇ ਵੇਚਦੇ ਸਨ। 60 ਸਾਲਾ ਗੁਰਅੰਮ੍ਰਿਤ ਮੈਕਸੀਕੋ ਤੋਂ ਨਸ਼ਾ ਖਰੀਦਦਾ ਸੀ। ਨਸ਼ਿਆਂ ਦੀ ਸਮੁੱਚੀ ਢੋਆ-ਢੁਆਈ ਗੁਰ ਅੰਮ੍ਰਿਤ ਦੀ ਨਿਗਰਾਨੀ ਹੇਠ ਹੁੰਦੀ ਸੀ। ਉਹ ‘ਬਾਦਸ਼ਾਹ’ ਵਜੋਂ ਜਾਣਿਆ ਜਾਂਦਾ ਸੀ।

ਗ੍ਰਿਫ਼ਤਾਰੀ ਦੌਰਾਨ ਪੁਲੀਸ ਨੂੰ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਕੋਲੋਂ 9 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 70 ਕਿਲੋ ਕੋਕੀਨ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

Back to top button