ਗੁਰੂ ਗੋਬਿੰਦ ਸਿੰਘ ਨਗਰ ਚ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਚ ਮੱਚੀ ਹਾਹਾਕਾਰ, ਲੋਕਾਂ ਵਲੋਂ ਨਿਗਮ ਕਮਿਸ਼ਨਰ ਦੇ ਘੇਰਾਓ ਦੀ ਚੇਤਾਵਨੀ

ਗੁਰੂ ਗੋਬਿੰਦ ਸਿੰਘ ਨਗਰ ਚ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਚ ਮੱਚੀ ਹਾਹਾਕਾਰ, ਲੋਕਾਂ ਵਲੋਂ ਨਿਗਮ ਕਮਿਸ਼ਨਰ ਦੇ ਘੇਰਾਓ ਦੀ ਚੇਤਾਵਨੀ
ਜਲੰਧਰ/ ਚਾਹਲ
ਸਿਆਣੇ ਦੀ ਕਹਾਵਤ ਹੈ ਕਿ ਹਾਥੀ ਦੇ ਦੰਦ ਦੇਖਣ ਨੂੰ ਹੋਰ ਤੇ ਖਾਣੇ ਨੂੰ ਹੋਰ ਹੁੰਦੇ ਹਨ ਜਿਸ ਨੂੰ ਢੁਕਦੀ ਇਹ ਮਿਸਾਲ ਮਿਲਦੀ ਹੈ ਕਿ ਜਲੰਧਰ ਨਿਗਮ ਕਾਰਪੋਰੇਸ਼ਨ ਅਧੀਨ ਆਓਂਦੇ ਮਾਡਲ ਟਾਊਨ ਨਜਦੀਕ ਗੁਰੂ ਗੋਬਿੰਦ ਸਿੰਘ ਨਗਰ ਦੇ ਲੋਕਾਂ ਚ ਸੀਵਰੇਜ ਬੰਦ ਹੋਣ ਕਾਰਨ ਹਾਹਾਕਾਰ ਮਚੀ ਹੋਈ ਹੈ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਨਗਰ ਦੇ ਵਸਨੀਕ ਸਤਜੌਤ ਸਿੰਘ ਬਰਾੜ ਨੇ ਦਸਿਆ ਕਿ ਨਿਗਮ ਕਾਰਪੋਰੇਸ਼ਨ ਵਲੋਂ ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿਲ ਤਾਂ ਸਾਰੇ ਮਹਲਾ ਨਿਵਾਸੀਆਂ ਤੋਂ ਲਗਾਤਾਰ ਲਏ ਜਾ ਰਹੇ ਹਨ ਪਰ ਉਕਤ ਮਹਲੇ ਦਾ ਸੀਵਰੇਜ ਲੰਬੇ ਸਮੇ ਤੋਂ ਬੰਦ ਹੋਣ ਕਾਰਨ ਲੋਕਾਂ ਦਾ ਜੀਣਾ ਬੇਹਾਲ ਹੋ ਗਿਆ ਹੈ
ਓਨਾ ਦਸਿਆ ਕਿ ਕਈ ਵਾਰ ਇਸ ਸੰਬਧੀ ਨਿਗਮ ਦੇ ਵੱਖ ਵੱਖ ਅਧਿਕਾਰੀਆਂ ਨੂੰ ਸ਼ਕਾਇਤਾਂ ਦਿਤੀਆਂ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਲੋਕ ਵਿਚਾਰ ਖੁਦ ਹੀ ਲੰਬੇ ਬੈਂਸ ਲੈ ਕੇ ਆਪਣੇ ਸੀਵਰੇਜ ਸਾਫ ਕਰਨ ਲਈ ਮਜਬੂਰ ਹੋ ਹਰਿ ਹਨ ਪਰ ਅਜੇ ਤਕ ਕੋਈ ਵੀ ਮੁਲਾਜ਼ਮ ਠੀਕ ਕਰਨ ਨਹੀਂ ਆ ਰਿਹਾ ਜਿਸ ਕਾਰਨ ਮਹਲਾ ਨਿਵਾਸੀ ਭਾਰੀ ਪ੍ਰੇਸ਼ਾਨ ਹਨ ਓਹਨਾਂ ਕਿਹਾ ਕਿ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਓਹਨਾਂ ਕਿਹਾ ਕਿ ਜੇਕਰ ਓੁਕਤ ਮਹਲੇ ਦੇ ਲੋਕਾਂ ਦੇ ਸੀਵਰੇਜ ਦੀ ਸਮਸਿਆ ਦਾ ਹਲ ਨਹੀਂ ਕੀਤਾ ਗਿਆ ਤਾਂ ਮਹਲਾ ਨਿਵਾਸੀਆਂ ਵਲੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ ਘੇਰਾਓ ਕੀਤਾ ਜਾਵੇਗਾ ਹੁਣ ਤੁਸੀਂ ਆਪ ਸੁਣ ਲਵੋ ਕੀ ਕਹਿਣਾ ਹੈ ਲੋਕਾਂ ਦਾ