
ਜਲੰਧਰ ਅੰਮ੍ਰਿਤਸਰ ਬਾਈਪਾਸ ਵਿਖੇ ਸਥਿਤ NIT ਕਾਲਜ ‘ਚ ਬੀ.ਟੈੱਕ ਫਾਈਨਲ ਸਾਲ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਛਾਣ ਪੰਕਜ ਕੇਸਰੀ ਪੁੱਤਰ ਦੁਰਗਾ ਕੇਸਰੀ ਵਾਸੀ ਜਾਦੂ ਮੰਡੀ, ਸੀਤੋਪੁਰ, ਵਾਰਾਣਸੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਉਸ ਕੋਲੋਂ ਇੱਕ ਡਾਇਰੀ ਮਿਲੀ, ਜਿਸ ਵਿੱਚ ਲਿਖਿਆ ਸੀ, ‘ਮੈਂ ਆਪਣੀ ਮਜਬੂਰੀ ਕਾਰਨ ਖੁਦਕੁਸ਼ੀ ਕਰ ਰਿਹਾ ਹਾਂ, ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ।’
ਡਾਇਰੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਪਰ ਕਾਲਜ ਪ੍ਰਬੰਧਕਾਂ ਵੱਲੋਂ ਬਾਕੀ ਸਾਮਾਨ ਸਮੇਤ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ।