Uncategorized

ਨੌਕਰੀ ਤੇ ਦਫਤਰ ਜਾਂਦੀ ਲੜਕੀ ਨੂੰ ਕਾਰ ਨੇ ਮਾਰੀ ਟੱਕਰ, ਹੋਈ ਮੌਤ, ਪਿਤਾ ਤੇ ਚਚੇਰੀ ਭੈਣ ਗੰਭੀਰ ਜ਼ਖ਼ਮੀ

ਬਠਿੰਡਾ, ਪਰਸਰਾਮ ਨਗਰ ‘ਚ ਇਕ ਸੜਕ ਹਾਦਸੇ ‘ਚ 22 ਸਾਲ ਦੀ ਲੜਕੀ ਦੀ ਮੌਤ ਹੋ ਗਈ, ਜਦਕਿ ਹਾਦਸੇ ‘ਚ ਉਸ ਦੇ ਪਿਤਾ ਤੇ ਚਚੇਰੀ ਭੈਣ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇਨੋਵਾ ਸਵਾਰ ਦੀ ਗਲਤੀ ਕਾਰਨ ਵਾਪਰਿਆ, ਜਿਸ ਨੇ ਅਚਾਨਕ ਇਨੋਵਾ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਇਨੋਵਾ ਗੱਡੀ ਦੇ ਦਰਵਾਜ਼ੇ ਨਾਲ ਟਕਰਾ ਕੇ ਸੜਕ ‘ਤੇ ਜਾ ਡਿੱਗੇ।

ਸੜਕ ਤੋਂ ਲੰਘ ਰਹੇ ਇਕ ਟਰੈਕਟਰ ਨੇ 22 ਸਾਲ ਦੀ ਜੋਤੀ ਮਿਸ਼ਰਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਸ਼ਾਮ ਦੱਤ ਮਿਸ਼ਰਾ ਤੇ ਚਚੇਰੀ ਭੈਣ ਨਿਸ਼ਾ ਮਿਸ਼ਰਾ ਵਾਸੀ ਜੇਗੀ ਨਗਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖ਼ਮੀ ਵਿਅਕਤੀ ਤੇ ਉਸ ਦੀ ਭਤੀਜੀ ਨੂੰ ਸਹਾਰਾ ਜਨਸੇਵਾ ਟੀਮ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ।

Related Articles

Leave a Reply

Your email address will not be published.

Back to top button