IndiaWorld

ਪਾਕਿ ‘ਚ 15 ਦਿਨਾਂ ‘ਚ ਚੌਥੀ ਹਿੰਦੂ ਲੜਕੀ ਅਗਵਾ

ਪਾਕਿਸਤਾਨ ਵਿਚ ਇਕ ਹੋਰ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੰਦਾ ਮੇਹਰਾਜ ਕਿਸੇ ਕੰਮ ਤੋਂ ਬਾਹਰ ਗਈ ਸੀ। ਵਾਪਸ ਪਰਤਦੇ ਸਮੇਂ ਉਹ ਹੈਦਰਾਬਾਦ ਦੇ ਫਤਿਹ ਚੌਕ ਇਲਾਕੇ ਤੋਂ ਲਾਪਤਾ ਹੋ ਗਈ ਹੈ। ਪਰਿਵਾਰ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਰਹਿੰਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬੇਟੀ ਦਾ ਅਗਵਾ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੱਤੀ ਹੈ। ਪੁਲਿਸ ਮੁਤਾਬਕ ਲੜਕੀ ਦੀ ਭਾਲ ਜਾਰੀ ਹੈ।

ਪਾਕਿਸਤਾਨ ਵਿਚ ਬੀਤੇ 15 ਦਿਨਾਂ ਵਿਚ ਹਿੰਦੂ ਲੜਕੀ ਦੇ ਅਗਵਾ ਦੀ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਹਿੰਦੂ ਭਾਈਚਾਰੇ ਦੀਆਂ 3 ਲੜਕੀਆਂ ਦਾ ਅਗਵਾ ਕਰਕੇ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ ਸੀ।

Back to top button