canada, usa ukAmritsarChandigarhFaridkotIndiaJalandharLudhianaMohalipoliticalPoliticsPunjabWorld

ਰਮਨ ਅਰੋੜਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ..?ਵਿਜੀਲੇੰਸ ਨੂੰ ਦੂਜੀ ਵਾਰੀ ਮਿਲਿਆ ਰਿਮਾਂਡ. ਹੁਣ ਅਗੋ ਇਹਨਾਂ ਦੀ ਵਾਰੀ..?

ਰਮਨ ਅਰੋੜਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ..?ਵਿਜੀਲੇੰਸ ਨੂੰ ਦੂਜੀ ਵਾਰੀ ਮਿਲਿਆ ਰਿਮਾਂਡ. ਹੁਣ ਅਗੋ ਇਹਨਾਂ ਦੀ ਵਾਰੀ..?

ਜਲੰਧਰ ਦੇ ਵਿਧਾਇਕ ਰਮਨ ਅਰੋੜਾ ਨੂੰ ਦੁਬਾਰਾ ਪੇਸ਼ ਕੀਤਾ ਗਿਆ, ਅਦਾਲਤ ਨੇ ਉਨ੍ਹਾਂ ਨੂੰ ਇੰਨੇ ਦਿਨਾਂ ਲਈ ਰਿਮਾਂਡ ਦਿੱਤਾ…?

ਰਮਨ ਅਰੋੜਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ..?ਵਿਜੀਲੇੰਸ ਨੂੰ ਦੂਜੀ ਵਾਰੀ ਮਿਲਿਆ ਰਿਮਾਂਡ. ਹੁਣ ਅਗੋ ਇਹਨਾਂ ਦੀ ਵਾਰੀ..?

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਤੋਂ ਬਾਅਦ ਵਿਜੀਲੈਂਸ ਨੇ ਅਦਾਲਤ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਹੈ। ਪਰ ਅਦਾਲਤ ਨੇ ਸਿਰਫ਼ 4 ਦਿਨਾਂ ਦਾ ਰਿਮਾਂਡ ਦਿੱਤਾ ਹੈ। ਪਹਿਲਾਂ ਉਹ 5 ਦਿਨਾਂ ਦੇ ਰਿਮਾਂਡ ‘ਤੇ ਸਨ। ਹੁਣ ਕਿਸੇ ਵੇਲੇ ਵੀ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਜ਼ਾਹਿਰ ਹੈ ਕਿ ਸੋਸ਼ਲ ਮੀਡੀਆ ਤੇ ਲੋਕਾਂ ਇਸਨੂੰ ਅਲੈਕਸ਼ਨ ਸਟੰਟ ਦੱਸਿਆ ਸੀ..? ਕਿਤੇ ਨਾ ਕਿਤੇ ਇਹ ਗੱਲ ਜਦੋਂ ਮੁੱਖ ਮੰਤਰੀ ਤੱਕ ਪੁੱਜੀ ਤੇ ਐਕਸ਼ਨ ਵਿੱਚ ਹੋਰ ਸਖਤੀ ਨਜ਼ਰ ਆ ਰਹੀ ਹੈ ਕੱਲ ਰਮਨ ਅਰੋਡ਼ਾ ਨੂੰ ਹਲਕਾ ਇੰਚਾਰਜ ਤੋਂ ਹਟਾ ਨਿਤਿਨ ਕੋਹਲ਼ੀ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ।  ਵੱਡੇ ਉਦਯੋਗਪਤੀ ਨਿਤਿਨ ਕੋਹਲ਼ੀ ਨੂੰ ਸ਼ਿਸੋਦੀਆ ਨੇ ਆਪ ਵਿੱਚ ਲੈ ਕੇ ਆਂਦਾ ਹੈ ਏ ਸੂਤਰਾਂ ਦਾ ਕਹਿਣਾ ਸੀ। ਆਂਦੇ ਹੀ ਹਲਕਾ ਇੰਚਾਰਜ ਜਾਨੀਕਿ 2027 ਦੇ MLA ਦੇ ਉਮੀਦਵਾਰ ਹੋਣਗੇ ਨਿਤਿਨ ਕੋਹਲ਼ੀ…? ਜਦੋਂ ਪੱਤਰਕਾਰ ਵੱਲੋ ਅਮਨ ਅਰੋੜਾ ਕੋਲੋਂ ਰਮਨ ਅਰੋੜਾ ਦਾ ਆਮ ਵਿੱਚ ਹਾਲੇ ਵੀ ਹੋਣਾ ਦੇ ਜਵਾਬ ਦਿੰਦੇ ਉਹਨਾਂ ਕਿਹਾ ਹਾਲੇ ਵੀ ਸ਼ੱਕ ਹੈ…?

ਮੀਡੀਆ ਨਾਲ ਗੱਲ ਕਰਦਿਆਂ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਧਾਇਕ ਦੀ ਸਮਾਧੀ ਰਾਜੂ ਮਦਾਨ, ਪੁੱਤਰ ਰਾਜਨ ਅਰੋੜਾ ਅਤੇ ਮਹੇਸ਼ ਮਖੀਜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਵਿਧਾਇਕ ਨੇ ਮੰਨਿਆ ਕਿ ਉਨ੍ਹਾਂ ਦਾ ਪੁੱਤਰ ਨਗਰ ਨਿਗਮ ਦਾ ਕੰਮ ਦੇਖਦਾ ਸੀ ਅਤੇ ਪਾਰਟੀ ਨਾਲ ਨਗਰ ਨਿਗਮ ਜਾ ਕੇ ਕੰਮ ਕਰਵਾਉਂਦਾ ਸੀ। ਇਸ ਕਾਰਨ ਵਿਜੀਲੈਂਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਅਤੇ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਜਾਵੇਗਾ।

ਵਿਜੀਲੈਂਸ ਹੁਣ ਉਨ੍ਹਾਂ ਤਿੰਨ ਬੈਗਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੂੰ ਵਿਧਾਇਕ ਦੀ ਸੁਰੱਖਿਆ ਹਟਾਉਣ ਤੋਂ ਬਾਅਦ ਨਿਪਟਾਇਆ ਗਿਆ ਸੀ। ਵਿਜੀਲੈਂਸ ਦੀਆਂ ਕਈ ਟੀਮਾਂ ਬੈਗਾਂ ਦੀ ਭਾਲ ਵਿੱਚ ਰੁੱਝੀਆਂ ਹੋਈਆਂ ਹਨ। ਮਖੀਜਾ ਅਤੇ ਮਦਨ ‘ਤੇ ਬੈਗਾਂ ਨੂੰ ਗਾਇਬ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਵਿਧਾਇਕ ਰਮਨ ਅਰੋੜਾ ਦਾ ਰਿਮਾਂਡ ਵੀ ਅੱਜ ਖਤਮ ਹੋ ਰਿਹਾ ਹੈ। ਵਿਜੀਲੈਂਸ ਰਮਨ ਅਰੋੜਾ ਨੂੰ ਉਨ੍ਹਾਂ ਦੇ ਰਿਮਾਂਡ ਨੂੰ ਵਧਾਉਣ ਲਈ ਦੁਬਾਰਾ ਅਦਾਲਤ ਵਿੱਚ ਪੇਸ਼ ਕਰੇਗੀ।

Back to top button