ਸਾਬਕਾ CM ਚੰਨੀ ਨੇ ਹਾਈਕਮਾਨ ਖਿਲਾਫ ਖੋਲ੍ਹਿਆ ਮੋਰਚਾ, ਹੁਣ ਹੋਵੇਗੀ ਆਰ-ਪਾਰ ਦੀ ਲੜਾਈ! ਕਈ ਸੀਨੀਅਰ ਆਗੂ ਪਾਰਟੀ ਛੱਡਣ ਦੀ ਤਿਆਰੀ ‘ਚ?
Former CM Channi opened a front against the high command, now there will be a fight between the two sides!

Former CM Channi opened a front against the high command, now there will be a fight between the two sides!
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤ ਇੱਕ ਵਾਰ ਫਿਰ ਗੰਭੀਰ ਹੁੰਦੇ ਦਿਖਾਈ ਦੇ ਰਹੇ ਹਨ। ਸੂਬਾ ਪ੍ਰਧਾਨ ਦੀ ਕੁਰਸੀ ਨਾ ਮਿਲਣ ਕਾਰਨ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹਾਈਕਮਾਨ ਦੇ ਫੈਸਲੇ ਤੋਂ ਬੇਹੱਦ ਨਾਰਾਜ਼ ਦੱਸੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਬਾਵਜੂਦ ਚੰਨੀ ਨੇ ਹਾਲੇ ਤੱਕ ਪਾਰਟੀ ਲੀਡਰਸ਼ਿਪ ਦਾ ਰਸਮੀ ਤੌਰ ‘ਤੇ ਧੰਨਵਾਦ ਵੀ ਨਹੀਂ ਕੀਤਾ ਹੈ।
ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ੁੱਕਰਵਾਰ ਨੂੰ ਮੋਰਿੰਡਾ ਸਥਿਤ ਆਪਣੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਸੱਦ ਲਈ ਹੈ। ਇਸ ਬੈਠਕ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਚੰਨੀ ਦੇ ਇਸ ਸੱਦੇ ‘ਤੇ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਮੋਰਿੰਡਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਚੁੱਕੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਗਿਆ, ਤਾਂ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਿਲ ਹੋ ਜਾਵੇਗਾ।
ਚੰਨੀ ਦੇ ਇਸ ਸਖ਼ਤ ਰੁਖ਼ ਅਤੇ ਸਮਰਥਕਾਂ ਦੀ ਜੁੱਟਬੰਦੀ ਕਾਰਨ ਪੰਜਾਬ ਦੀ ਸਿਆਸਤ ਵਿੱਚ ਅੱਜ ਕੋਈ ਵੱਡੇ ਹਲਚਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚੰਨੀ ਦੇ ਇੱਕ ਨਜ਼ਦੀਕੀ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪ੍ਰਧਾਨਗੀ ਦਾ ਅਹੁਦਾ ਨਾ ਮਿਲਣ ਕਾਰਨ ਚੰਨੀ ਬਹੁਤ ਖਫ਼ਾ ਹਨ ਅਤੇ ਹੁਣ ਉਹ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਪਹਿਲਾਂ ਤਾਂ ਪਾਰਟੀ ਲੀਡਰਸ਼ਿਪ ‘ਤੇ ਆਪਣੀਆਂ ਮੰਗਾਂ ਮਨਵਾਉਣ ਲਈ ਪੂਰਾ ਸਿਆਸੀ ਦਬਾਅ ਬਣਾਉਣਗੇ। ਪਰ ਜੇਕਰ ਹਾਈਕਮਾਨ ਨੇ ਪ੍ਰਧਾਨਗੀ ਜਾਂ ਸੀਐਮ ਫੇਸ ਵਿੱਚੋਂ ਕੋਈ ਵੀ ਮੰਗ ਨਾ ਮੰਨੀ, ਤਾਂ ਚੰਨੀ ਆਪਣੇ ‘ਪਲਾਨ ਬੀ’ ‘ਤੇ ਕੰਮ ਕਰ ਸਕਦੇ ਹਨ। ਇਸ ਰਣਨੀਤੀ ਤਹਿਤ ਉਹ ਆਪਣੇ ਸਾਥੀ ਆਗੂਆਂ ਨੂੰ ਨਾਲ ਲੈ ਕੇ ਇੱਕ ਨਵੇਂ ਸਿਆਸੀ ਦਲ ਜਾਂ ਪਾਰਟੀ ਦਾ ਗਠਨ ਵੀ ਕਰ ਸਕਦੇ ਹਨ।
ਜੇਕਰ ਅਜਿਹਾ ਹੋਦਾ ਹੈ, ਤਾਂ ਇਹ ਕਾਂਗਰਸ ਪਾਰਟੀ ਲਈ ਇੱਕ ਬਹੁਤ ਵੱਡਾ ਸਿਆਸੀ ਝਟਕਾ ਹੋਵੇਗਾ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਇੱਕ ਵੱਦੇ ਦਲਿਤ ਵਰਗ ਵਿੱਚ ਖ਼ਾਸ ਪ੍ਰਭਾਵ ਰੱਖਦੇ ਹਨ ਅਤੇ ਸਾਲ 2021 ਵਿੱਚ ਉਨ੍ਹਾਂ ਦੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਬਣੀ ਲੋਕ-ਪੱਖੀ ਤਸਵੀਰ ਦਾ ਅਸਰ ਅਜੇ ਵੀ ਮੌਜੂਦ ਹੈ। ਜੇਕਰ ਉਹ ਬਗਾਵਤ ਕਰਦੇ ਹਨ ਜਾਂ ਵੱਖਰੀ ਪਾਰਟੀ ਬਣਾਉਂਦੇ ਹਨ, ਤਾਂ ਕਾਂਗਰਸ ਦੇ ਰਵਾਇਤੀ ਦਲਿਤ ਅਤੇ ਗਰੀਬ ਤਬਕੇ ਵਿੱਚ ਇਹ ਸੁਨੇਹਾ ਜਾਵੇਗਾ ਕਿ ਪਾਰਟੀ ਵਿੱਚ ਉਨ੍ਹਾਂ ਦੇ ਆਗੂ ਦੀ ਸੁਣਵਾਈ ਨਹੀਂ ਹੋਈ।










