
Kamal Kaur Bhabhi’s killer Amritpal Mehron arrested from Dubai, brought to Punjab
ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਕਤਲਕਾਂਡ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ OFTEC ਸੈੱਲ ਵੱਲੋਂ ਕੀਤੀ ਗਈ ਹੈ। ਪੁਲਿਸ ਮੁਤਾਬਿਕ ਮੁਲਜ਼ਮ ਨੂੰ ਮਿਡਲ ਈਸਟ ਤੋਂ ਦਿੱਲੀ ਰਾਹੀਂ ਵਾਪਸ ਲਿਆ ਕੇ ਪੰਜਾਬ ਲਿਆਂਦਾ ਗਿਆ ਹੈ
ਐੱਸਐੱਸਪੀ ਨੇ ਦੱਸਿਆ ਅੰਮ੍ਰਿਤਪਾਲ ਦੇ ਨਾਲ ਦੋਵੇਂ ਮੁਲਜ਼ਮ ਕਮਲ ਕੌਰ ਦੇ ਘਰ ਦੇ ਆਸ-ਪਾਸ ਕਈ ਹੋਟਲਾਂ ਵਿਚ ਸਟੇਅ ਕਰਦੇ ਰਹੇ। ਉਨ੍ਹਾਂ ਹੋਟਲਾਂ ਦੀ ਵੀ ਪੁਲਿਸ ਹੁਣ ਜਾਂਚ ਕਰੇਗੀ। 7 ਜੂਨ ਨੂੰ ਅੰਮ੍ਰਿਤਪਾਲ ਤੇ ਜਸਪ੍ਰੀਤ ਦੋਵੇਂ ਲੁਧਿਆਣੇ ਗਏ। ਜਸਪ੍ਰੀਤ ਕੰਚਨ ਦੇ ਘਰ ਦੇ ਬਾਹਰ ਰਿਹਾ ਤੇ ਅੰਮ੍ਰਿਤਪਾਲ ਘਰ ਦੇ ਅੰਦਰ ਗਿਆ ਪਰ ਉਸ ਦਿਨ ਕਮਲ ਕੌਰ ਘਰ ‘ਤੇ ਨਹੀਂ ਸੀ। ਇਸ ਦੇ ਬਾਅਦ 8 ਜੂਨ ਨੂੰ ਦੁਬਾਰਾ ਅੰਮ੍ਰਿਤਪਾਲ ਉਸ ਦੇ ਘਰ ਗਿਆ। ਉਥੇ ਕੰਚਨ ਤੇ ਉਸ ਦੀ ਮਾਂ ਮਿਲੀ। ਅੰਮ੍ਰਿਤਪਾਲ ਨੇ ਕਮਲ ਕੌਰ ਨੂੰ ਕਿਹਾ ਕਿ ਬਠਿੰਡਾ ਵਿਚ ਕਾਰ ਦੇ ਸ਼ੋਅਰੂਮ ਦਾ ਪ੍ਰਮੋਸ਼ਨ ਕਰਨਾ ਹੈ। ਕੰਚਨ ਨੇ ਮਨ੍ਹਾ ਕਰ ਦਿੱਤਾ ਕਿ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਇਸ ਦੇ ਬਾਅਦ ਅੰਮ੍ਰਿਤਪਾਲ ਚਲਾ ਗਿਆ।
ਇਸੇ ਦਿਨ ਅੰਮ੍ਰਿਤਪਾਲ ਨੇ ਕਮਲ ਕੌਰ ਨੂੰ ਦੁਬਾਰਾ ਫੋਨ ਕੀਤਾ ਤੇਉਸ ਨੂੰ ਗੱਲਾਂ ਵਿਚ ਲੈ ਲਿਆ। ਉਸ ਨੇ ਕਿਹਾ ਕਿ ਤੁਹਾਡੀ ਕਾਰ ਦੀ ਰੈਨੋਵੇਸ਼ਨ ਵੀ ਕਰਵਾ ਦੇਵਾਂਗੇ। ਇਨ੍ਹਾਂ ਗੱਲਾਂ ਵਿਚ ਕਮਲ ਕੌਰ ਮੰਨ ਗਈ। ਅੰਮ੍ਰਿਤਪਾਲ ਨੇ ਕੰਚਨ ਨੂੰ ਵ੍ਹਟਸਐਟ ਕਾਲ ਕੀਤੀ ਤੇ ਅਪੋਲੋ ਹਸਪਤਾਲ ਦੇ ਕੋਲ ਬੁਲਾ ਲਿਆ। ਇਸ ਦੇ ਬਾਅਦ ਅੰਮ੍ਰਿਤਪਾਲ ਕੰਚਨ ਦੀ ਈਓਨ ਕਾਰ ਵਿਚ ਪਿਛਲੀ ਸੀਟ ‘ਤੇ ਬੈਠ ਗਿਆ ਜਦੋਂ ਕਿ ਸਕਾਰਪੀਓ ਨੂੰ ਜਸਪ੍ਰੀਤ ਤੇ ਨਿਰਮਤ ਲੈ ਕੇ ਅੱਗੇ-ਅੱਗੇ ਚਲ ਪਏ। ਜਿਵੇਂ ਹੀ ਦੋਵੇਂ ਕਾਰਾਂ ਬਠਿੰਡਾ ਪਹੁੰਚੀਆਂ ਤਾਂ ਅੰਮ੍ਰਿਤਪਾਲ ਨੇ ਆਪਣੀ ਸਕਾਰਪੀਓ ਵਿਚ ਸ਼ਿਫਟ ਹੋ ਗਿਆ ਜਦੋਂ ਕਿ ਨਿਮਰਤ, ਕੰਚਨ ਨਾਲ ਉਸ ਦੀ ਕਾਰ ਵਿਚ ਸਵਾਰ ਹੋ ਗਏ।
ਕੰਚਨ ਨਾਲ ਨਿਰਮਲ ਉਸ ਦੀ ਗੱਡੀ ਲੈ ਕੇ ਗੈਰੇਜ ਵਿਚ ਚਲਾ ਗਿਆ। ਗੱਡੀ ਦਾ ਕੰਮ ਸ਼ਾਮ 5 ਵਜੇ ਤੋਂ ਰਾਤ ਸਾਢੇ 12 ਵਜੇ ਤੱਕ ਚੱਲਦਾ ਰਿਹਾ। ਜਸਪ੍ਰੀਤ ਤੇ ਅੰਮ੍ਰਿਤਪਾਲ ਵੀ ਕੰਚਨ ਤੇ ਨਿਮਰਤ ਨਾਲ ਉਸ ਦੀ ਕਾਰ ਈਓਨ ਵਿਚ ਆ ਗਏ। ਕਾਰ ਨੂੰ ਖੁਦ ਅੰਮ੍ਰਿਤਪਾਲ ਚਲਾਉਣ ਲੱਗਾ। ਨਿਰਮਤ ਕੰਡਕਟਰ ਸੀਟ ‘ਤੇ ਬੈਠ ਗਿਆ। ਕੰਚਨ ਤੇ ਜਸਪ੍ਰੀਤ ਕਾਰ ਵਿਚ ਪਿੱਛੇ ਬੈਠੇ ਸਨ। ਉਹ ਗੱਡੀ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਏ ਤੇ ਕੰਚਨ ਉਰਫ ਕਮਲ ਕੌਰ ਕੋਲ ਮੋਬਾਈਲ ਦੇ ਪਾਸਵਰਡ ਪੁੱਛਣ ਲੱਗੇ। ਗੱਡੀ ਵਿਚ ਨਿਮਰਤ ਤੇ ਜਸਪ੍ਰੀਤ ਦੋਵੇਂ ਪਿਛਲੀ ਸੀਟ ‘ਤੇ ਆ ਗਏ। ਜਸਪ੍ਰੀਤ ਨੇ ਕਮਰਕਸ ਉਸ ਦੇ ਗਲੇ ਵਿਚ ਪਾ ਦਿੱਤਾ।








