PunjabEducation

ਸਕੂਲ ਦੇ ਬਾਹਰੋਂ 8 ਸਾਲਾ ਬੱਚਾ ਅਗਵਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫਿਰੋਜ਼ਪੁਰ ਦੇ ਪਿੰਡ ਗੁੰਦੜਢੰਡੀ ਦੇ ਸਕੂਲ ਦੇ ਬਾਹਰੋਂ ਇੱਕ ਅੱਠ ਸਾਲਾ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਬੱਚਾ ਏਕਮਦੀਪ ਸਿੰਘ ਜੋ ਗੁੰਦੜਢੰਡੀ ਪਿੰਡ ਦੇ ਸਕੂਲ ਗਿਆ ਸੀ ਅਤੇ ਛੁੱਟੀ ਦੇ ਟਾਇਮ ਸਕੂਲ ਦੇ ਬਾਹਰੋਂ ਉਸਨੂੰ ਕੁੱਝ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਨਾਲ ਕੁੱਝ ਵਿਵਾਦ ਚੱਲ ਰਿਹਾ ਹੈ। ਇਸ ਲਈ ਲੜਕੀ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦਾ ਬੱਚਾ ਅਗਵਾ ਕਰ ਲਿਆ ਹੈ। ਜਿਸ ਸਬੰਧੀ ਉਹ ਪੁਲਿਸ ਨੂੰ ਵੀ ਸੂਚਿਤ ਕਰ ਚੁੱਕੇ ਹਨ। ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

Back to top button