IndiaPoliticsPunjab

ਹਰਮਨਪ੍ਰੀਤ ਕੌਰ ਨੇ ਅਚਾਨਕ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ

Harmanpreet Kaur suddenly steps down as captain of the Indian women's cricket team.

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 2025 ਦਾ ਮਹਿਲਾ ਵਿਸ਼ਵ ਕੱਪ ਖ਼ਿਤਾਬ ਅਤੇ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਦਿਵਾਉਣ ਵਾਲੀ ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਨੇ ਅਚਾਨਕ ਸਾਰੇ ਫਾਰਮੈਟਾਂ ਤੋਂ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਇਸ ਵੱਡੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਕਪਤਾਨੀ ਛੱਡਣ ਦੇ ਬਾਵਜੂਦ ਉਹ ਇੱਕ ਖਿਡਾਰੀ ਵਜੋਂ ਭਾਰਤੀ ਟੀਮ ਲਈ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ। 

ਚੈੱਕ ਬਾਊਂਸ ਮਾਮਲੇ ‘ਚ ਸੁਪਰੀਮ ਕੋਰਟ ਦੀ ਰਾਜਪਾਲ ਯਾਦਵ ਨੂੰ ਤਿੱਖੀ ਫਟਕਾਰ ਹਰਮਨਪ੍ਰੀਤ ਦੇ ਇਸ ਐਲਾਨ ਤੋਂ ਬਾਅਦ ਲੰਬੇ ਸਮੇਂ ਤੋਂ ਉਪ-ਕਪਤਾਨ ਦੀ ਜ਼ਿੰਮੇਵਾਰੀ ਨਿਭਾ ਰਹੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਟੀਮ ਦੀ ਨਵੀਂ ਕਪਤਾਨ ਬਣਨ ਦੀਆਂ ਸੰਭਾਵਨਾਵਾਂ ਬਹੁਤ ਮਜ਼ਬੂਤ ਹੋ ਗਈਆਂ ਹਨ।ਆਪਣੀ ਭਾਵੁਕ ਪੋਸਟ ਵਿੱਚ ਹਰਮਨਪ੍ਰੀਤ ਕੌਰ ਨੇ ਲਿਖਿਆ ਕਿ ਸਾਰੇ ਫਾਰਮੈਟਾਂ ਦੀ ਕਪਤਾਨੀ ਛੱਡਣਾ ਉਨ੍ਹਾਂ ਲਈ ਬਹੁਤ ਔਖਾ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਕਪਤਾਨ ਵਜੋਂ ਉਨ੍ਹਾਂ ਨੇ ਟੀਮ ਲਈ ਆਪਣਾ ਖ਼ੂਨ, ਪਸੀਨਾ, ਸਮਾਂ ਅਤੇ ਨਿੱਜੀ ਇੱਛਾਵਾਂ ਤੱਕ ਕੁਰਬਾਨ ਕੀਤੀਆਂ ਹਨ। ਕਈ ਵਾਰ ਟੀਮ ਦੇ ਭਲੇ ਲਈ ਅਜਿਹੇ ਸਖ਼ਤ ਫ਼ੈਸਲੇ ਲੈਣੇ ਪਏ ਜੋ ਹਮੇਸ਼ਾ ਆਸਾਨ ਜਾਂ ਸਮਝਣਯੋਗ ਨਹੀਂ ਸਨ, ਪਰ ਉਨ੍ਹਾਂ ਦਾ ਇੱਕੋ-ਇੱਕ ਮਕਸਦ ਟੀਮ ਨੂੰ ਬਿਹਤਰ ਬਣਾਉਣਾ ਅਤੇ ਨਵੇਂ ਖਿਡਾਰੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣਾ ਸੀ। ਉਨ੍ਹਾਂ ਲਿਖਿਆ ਕਿ ਟੀਮ ਵਿੱਚ ਬਹੁਤ ਪ੍ਰਤਿਭਾ ਅਤੇ ਵਿਸ਼ਵਾਸ ਹੈ, ਜਿਸ ਕਾਰਨ ਉਹ ਸ਼ਾਂਤ ਚਿੱਤ ਨਾਲ ਇਹ ਜ਼ਿੰਮੇਵਾਰੀ ਛੱਡ ਰਹੀ ਹੈ।ਹਰਮਨਪ੍ਰੀਤ ਨੇ ਆਪਣੇ ਸਾਥੀ ਖਿਡਾਰੀਆਂ, ਕੋਚਾਂ, ਬੀਸੀਸੀਆਈ (BCCI), ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਔਖੇ-ਸੌਖੇ ਸਮੇਂ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ।

 

Back to top button